ਲੜਕੀ ਨੂੰ ਵਰਗਲਾਉਣ ਵਾਲਿਆਂ ’ਤੇ ਮਾਮਲਾ ਦਰਜ
ਲੜਕੀ ਨੂੰ ਵਰਗਲਾ ਕੇ ਲੈਜਾਣ ਵਾਲਿਆਂ ਤੇ ਮਾਮਲਾ ਦਰਜ
Publish Date: Fri, 23 Jan 2026 07:47 PM (IST)
Updated Date: Fri, 23 Jan 2026 07:48 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲਿਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸ਼ਾਮੂ ਪੁੱਤਰ ਅਲੀ ਹੁਸੈਨ ਵਾਸੀ ਪਿੰਡ ਬਬੇਲੀ ਥਾਣਾ ਰਾਵਲਪਿੰਡੀ ਨੇ ਦੱਸਿਆ ਕਿ ਉਹ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਤੇ 10 ਜਨਵਰੀ ਦੀ ਸ਼ਾਮ ਨੂੰ ਪਿੰਡ ਦੁੱਗਾਂ ਵਿਚ ਰਹਿੰਦੇ ਉਨ੍ਹਾਂ ਦੀ ਬਰਾਦਰੀ ਦੇ ਗੁੱਜਰ ਫਰੀਦਾ ਪੁੱਤਰ ਨਾ ਮਾਲੂਮ, ਰਫੀ ਪੁੱਤਰ ਫਰੀਦਾ, ਨਜੀਰ ਪੁੱਤਰ ਫਰੀਦਾ, ਮਲਕੀ ਪਤਨੀ ਫਰੀਦਾ ਵਾਸੀ ਬਬੇਲੀ ਥਾਣਾ ਰਾਵਲਪਿੰਡੀ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਦੀ ਵੱਡੀ ਲੜਕੀ, ਜਿਸ ਦੀ ਉਮਰ ਕਰੀਬ 15 ਸਾਲ ਹੈ, ਦਾ ਰਿਸ਼ਤਾ ਮੰਗਣ ਲੱਗ ਪਏ। ਜਦੋਂ ਉਨ੍ਹਾਂ ਨੇ ਰਿਸ਼ਤੇ ਤੋਂ ਮਨਾਹੀ ਕੀਤੀ ਤਾਂ ਉਹ ਲੜਕੀ ਨੂੰ ਜਬਰਦਸਤੀ ਨਜੀਰ ਨਾਲ ਵਿਆਹ ਕਰਨ ਲਈ ਮਜਬੂਰ ਕਰਨ ਲੱਗੇ ਤੇ ਵਰਗਲਾ ਕੇ ਆਪਣੇ ਮੋਟਰਸਾਈਕਲ ’ਤੇ ਲੈ ਕੇ ਜਾਣ ਲੱਗੇ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਚਾਰਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।