ਟਰੈਫਿਕ ’ਚ ਵਿਘਨ ਪਾਉਣ ਵਾਲੇ ਦੁਕਾਨਦਾਰ ’ਤੇ ਮਾਮਲਾ ਦਰਜ
ਟਰੈਫਿਕ ਵਿੱਚ ਵਿਘਨ ਪਾਉਣ ਵਾਲੇ ਦੁਕਾਨਦਾਰ ਤੇ ਮਾਮਲਾ ਦਰਜ
Publish Date: Thu, 26 Feb 2026 06:46 PM (IST)
Updated Date: Thu, 26 Feb 2026 06:49 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਟ੍ਰੈਫਿਕ ਵਿਚ ਵਿਘਨ ਪਾਉਣ ਵਾਲੇ ਦੁਕਾਨਦਾਰ ’ਤੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਦਰਵੇਸ਼ ਪਿੰਡ ਮਾਨਾਵਾਲੀ ਨੂੰ ਜਾ ਰਹੇ ਸੀ ਤਾਂ ਜਦ ਉਹ ਹਦੀਆਬਾਦ ਚੌਂਕ ਫਗਵਾੜਾ ਪੁੱਜੇ ਤਾਂ ਉੱਥੇ ਟਰੈਫਿਕ ਜਾਮ ਸੀ। ਲੋਕਾਂ ਨੂੰ ਲੰਘਣ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਥੇ ਅਮਰੀਕ ਸਿੰਘ ਪੁੱਤਰ ਜਗਨਨਾਥ ਵਾਸੀ ਹਦੀਆਬਾਦ ਦਾ ਟੀ-ਸਟਾਲ ਹੋਣ ਕਰਕੇ ਕਾਫੀ ਵਾਹਨ ਖੜ੍ਹੇ ਸਨ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਪਹਿਲਾਂ ਵੀ ਕਈ ਵਾਰ ਟੀ-ਸਟਾਲ ਦੇ ਅੱਗੇ ਵਾਹਨ ਖੜ੍ਹੇ ਕਰਕੇ ਟਰੈਫਿਕ ਵਿਚ ਵਿਘਨ ਨਾ ਪਾਉਣ ਸਬੰਧੀ ਕਿਹਾ ਗਿਆ ਸੀ ਤੇ ਲੋਕਾਂ ਵੱਲੋਂ ਵੀ ਰੋਜ਼ਾਨਾ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਮੌਕੇ ’ਤੇ ਟਰੈਫਿਕ ਵਿਚ ਵਿਘਨ ਪਾਉਣ ਦੇ ਚਲਦਿਆਂ ਉਕਤ ਦੁਕਾਨਦਾਰ ’ਤੇ ਥਾਣਾ ਸਤਨਾਮਪੁਰਾ ਵਿਖੇ ਮਾਮਲਾ ਦਰਜ ਕੀਤਾ ਗਿਆ।