ਸਰੀਆ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ
ਸਰੀਆ ਚੋਰੀ ਕਰਨ ਵਾਲੇ ਤੇ ਮਾਮਲਾ ਦਰਜ
Publish Date: Tue, 06 Jan 2026 06:19 PM (IST)
Updated Date: Tue, 06 Jan 2026 06:20 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਛੇ ਬੰਡਲ ਸਰੀਆ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਤਨਾਮਪੁਰਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਬਿੰਦਰ ਕੁਮਾਰ ਪੁੱਤਰ ਨਿਰਮਲ ਦਾਸ ਵਾਸੀ ਪਿੰਡ ਹਰਦਾਸਪੁਰ ਨੇ ਦੱਸਿਆ ਕਿ ਉਸ ਦਾ ਇਕ ਨਵਾਂ ਮਕਾਨ ਪਿੰਡ ਹਰਦਾਸਪੁਰ ਦੀ ਬਾਹਰਲੀ ਫਿਰਨੀ ’ਤੇ ਬਣ ਰਿਹਾ ਹੈ, ਜਿਸ ਦੀ ਇਕ ਮੰਜ਼ਿਲ ਤਿਆਰ ਹੋ ਚੁੱਕੀ ਹੈ ਤੇ ਉੱਪਰਲੀ ਮੰਜ਼ਿਲ ਤਿਆਰ ਕਰਨ ਲਈ ਛੇ ਬੰਡਲ ਸਰੀਆ ਲੈ ਕੇ ਆਇਆ ਸੀ, ਜੋ ਕਰੀਬ ਛੇ ਕੁਇੰਟਲ ਸੱਤ ਕਿਲੋ ਬਣਦਾ ਹੈ। ਇਹ ਮਕਾਨ ਦੇ ਬਾਹਰ ਗਲੀ ਵਿਚ ਪਿਆ ਸੀ। ਉਹ ਰਾਤ 11 ਵਜੇ ਸਮਾਨ ਚੈੱਕ ਕਰਕੇ ਆਪਣੇ ਘਰ ਚਲਾ ਗਿਆ ਤੇ ਫਿਰ ਅਗਲੇ ਦਿਨ ਸਵੇਰੇ ਦੇਖਿਆ ਤਾਂ ਸਰੀਆ ਗਾਇਬ ਸੀ। ਉਨ੍ਹਾਂ ਗੁਆਂਢੀ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਵਿਚ ਪੀਬੀ 08 ਈਐੱਫ 4153 ਕੈਂਟਰ ਵਿਚ ਨੌਜਵਾਨ ਸਰੀਆ ਚੋਰੀ ਕਰਕੇ ਲੈ ਜਾ ਰਿਹਾ ਸੀ। ਸਾਨੂੰ ਡਰਾਈਵਰ ਬਾਰੇ ਪਤਾ ਲੱਗਾ ਕਿ ਉਸਦਾ ਨਾਮ ਨਰਿੰਦਰ ਕੁਮਾਰ ਉਰਫ ਲਾਡੀ ਪੁੱਤਰ ਤਰਸੇਮ ਲਾਲ ਵਾਸੀ ਇੰਦਨਾ ਕਲਾਸਕੇ ਥਾਣਾ ਗੁਰਾਇਆ ਹੈ। ਉਕਤ ਵੱਲੋਂ ਦਿੱਤੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਵਿਖੇ ਨਰਿੰਦਰ ਕੁਮਾਰ ਉਰਫ ਲਾਡੀ ਪੁੱਤਰ ਤਰਸੇਮ ਲਾਲ ’ਤੇ ਸਰੀਆ ਚੋਰੀ ਕਰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।