ਘਰ ’ਚੋਂ ਗਹਿਣੇ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ
ਘਰ ਅੰਦਰੋਂ ਗਹਿਣੇ ਚੋਰੀ ਕਰਨ ਵਾਲੇ ਤੇ ਮਾਮਲਾ ਦਰਜ
Publish Date: Sun, 08 Feb 2026 06:43 PM (IST)
Updated Date: Sun, 08 Feb 2026 06:44 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਘਰ ਅੰਦਰ ਵੜ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਇਕ ਮੁਲਜ਼ਮ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮੰਜੀਤ ਪਤਨੀ ਦੇਸ਼ ਰਾਜ ਵਾਸੀ ਮੁਹੱਲਾ ਗੋਬਿੰਦਪੁਰਾ ਨੇ ਦੱਸਿਆ ਕਿ ਉਹ ਆਪਣੇ ਦਰਵਾਜੇ ਦਾ ਕੁੰਡਾ ਲਗਾ ਕੇ ਗੋਬਿੰਦਪੁਰਾ ਵਿਖੇ ਮੇਲਾ ਦੇਖਣ ਲਈ ਗਈ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਤੇ ਘਰ ਅੰਦਰ ਆਪਣਾ ਸਮਾਨ ਚੈੱਕ ਕੀਤਾ ਤਾਂ ਉਸਦੀ ਪੇਟੀ ਵਿਚੋਂ ਤਿੰਨ ਸੋਨੇ ਦੀਆਂ ਵਾਲੀਆਂ ਦੇ ਜੋੜੇ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ, ਦੋ ਜੋੜੇ ਚਾਂਦੀ ਦੇ ਕੰਗਣ ਚੋਰੀ ਹੋ ਗਏ। ਉਸਨੇ ਦੱਸਿਆ ਕਿ 3 ਤੋਂ 4 ਵਜੇ ਦੇ ਵਿਚ ਕੋਈ ਨਾ-ਮਾਲੂਮ ਵਿਅਕਤੀ ਘਰ ਦਾ ਦਰਵਾਜ਼ਾ ਖੋਲ ਕੇ ਅੰਦਰ ਵੜ ਗਿਆ ਤੇ ਉਸਦੇ ਗਹਿਣੇ ਚੋਰੀ ਕਰ ਲਏ। ਜਦੋਂ ਉਨ੍ਹਾਂ ਨੇ ਆਪਣੇ ਤੌਰ ’ਤੇ ਭਾਲ ਕੀਤੀ ਤਾਂ ਰਸ਼ੀਦ ਮੁਹੰਮਦ ਪੁੱਤਰ ਸਦੀਕ ਮੁਹੰਮਦ ਵਾਸੀ ਨੰਗਲ ਕਲੋਨੀ ਥਾਣਾ ਸਤਨਾਮਪੁਰਾ ਨੇ ਉਸ ਦੇ ਕੀਮਤੀ ਗਹਿਣੇ ਚੋਰੀ ਕੀਤੇ ਸਨ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਥਾਣਾ ਸਤਨਾਮਪੁਰਾ ਫਗਵਾੜਾ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।