ਹਿੰਦੁਸਤਾਨ ਸਟੀਲ ਤੇ ਟਿੰਬਰ ਸਟੋਰ ਦੇ ਮਾਲਕ ’ਤੇ ਮਾਮਲਾ ਦਰਜ
ਹਿੰਦੁਸਤਾਨ ਸਟੀਲ ਅਤੇ ਟਿੰਬਰ ਸਟੋਰ ਦੇ ਮਾਲਕ ਤੇ ਮਾਮਲਾ ਦਰਜ
Publish Date: Sun, 25 Jan 2026 08:41 PM (IST)
Updated Date: Sun, 25 Jan 2026 08:43 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਹਿੰਦੁਸਤਾਨ ਸਟੀਲ ਤੇ ਟਿੰਬਰ ਸਟੋਰ ਦੇ ਮਾਲਕ ’ਤੇ 285 ਬੀਐੱਨਐੱਸ, 283 ਅਧ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਪੇਪਰ ਚੌਂਕ ਫਗਵਾੜਾ ਨੂੰ ਜਾ ਰਹੇ ਸੀ। ਜਦੋਂ ਉਹ ਬੰਗਾ ਰੋਡ ਸਾਹਮਣੇ ਪੰਜਾਬ ਬੇਕਰ ਫਗਵਾੜਾ ਪੁੱਜੇ ਤਾਂ ਉਥੇ ਕਾਫੀ ਟਰੈਫਿਕ ਜਾਮ ਲੱਗਾ ਹੋਇਆ ਸੀ ਤੇ ਲੋਕਾਂ ਨੂੰ ਲੰਘਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਥੇ ਹਿੰਦੁਸਤਾਨ ਸਟੀਲ ਤੇ ਟਿੰਬਰ ਸਟੋਰ ਦੇ ਮਾਲਕ ਆਸ਼ੀਸ਼ ਕੁਮਾਰ ਮਾਨਖੰਡ ਪੁੱਤਰ ਰਮੇਸ਼ ਕੁਮਾਰ ਵਾਸੀ ਹਰਗੋਬਿੰਦ ਨਗਰ ਫਗਵਾੜਾ ਵੱਲੋਂ ਲੋਹੇ ਤੇ ਹੋਰ ਸਮਾਨ ਤੇ ਲੋਡ ਹੋਈਆਂ ਗੱਡੀਆਂ ਵੀ ਸੜਕ ’ਤੇ ਖੜੀਆਂ ਕੀਤੀਆਂ ਹੋਈਆਂ ਸਨ, ਜਿਸ ਕਾਰਨ ਬੰਗਾ ਰੋਡ ਫਗਵਾੜਾ ਵਿਖੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਸੀ। ਇਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਸਮਾਨ ਸੜਕ ਵਿਚ ਰੱਖ ਕੇ ਟਰੈਫਿਕ ਵਿਚ ਵਿਘਨ ਨਾ ਪਾਉਣ ਸਬੰਧੀ ਕਿਹਾ ਗਿਆ ਸੀ ਤੇ ਲੋਕਾਂ ਵੱਲੋਂ ਵੀ ਰੋਜ਼ਾਨਾ ਬੰਗਾ ਰੋਡ ਫਗਵਾੜਾ ਵਿਖੇ ਆਉਣ-ਜਾਣ ਵਿਚ ਮੁਸ਼ਕਿਲ ਸਬੰਧੀ ਸ਼ਿਕਾਇਤਾਂ ਦੀਆਂ ਵੀਡੀਓ ਭੇਜੀਆਂ ਜਾ ਰਹੀਆਂ ਹਨ। ਇਸ ’ਤੇ ਅਸ਼ੀਸ਼ ਕੁਮਾਰ ਮਾਨਖੰਡ ਦੇ ਖਿਲਾਫ ਥਾਣਾ ਸਿਟੀ ਫਗਵਾੜਾ ਵਿਖੇ 285 ਬੀਐੱਨਐੱਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।