ਗਾਲ੍ਹਾਂ ਕੱਢਣ ਤੇ ਕੁੱਟਮਾਰ ਕਰਨ ਵਾਲੇ ’ਤੇ ਮਾਮਲਾ ਦਰਜ
ਗਾਲੀ ਗਲੋਚ ਅਤੇ ਕੁੱਟ ਮਾਰ ਕਰਨ ਵਾਲੇ ਇੱਕ ਤੇ ਮਾਮਲਾ ਦਰਜ
Publish Date: Tue, 07 Apr 2026 08:18 PM (IST)
Updated Date: Tue, 07 Apr 2026 08:20 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਗਾਲ੍ਹਾਂ ਕੱਢਣ ਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਫਗਵਾੜਾ ਵਿਖੇ ਇਕ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸੁਰਜੀਤ ਕੌਰ ਪਤਨੀ ਰਕੇਸ਼ ਕੁਮਾਰ ਵਾਸੀ ਗਰੀਨ ਮਾਡਲ ਟਾਊਨ ਫਗਵਾੜਾ ਨੇ ਦੱਸਿਆ ਕਿ ਕਿ ਮੁਹੱਲਾ ਪ੍ਰੇਮਪੁਰਾ ਸ਼ਿਵਪੁਰੀ ਰੋਡ ਫਗਵਾੜਾ ਵਿਖੇ ਉਸ ਦੀ ਐੱਸਆਰ ਫੈਸ਼ਨ ਹੱਬ ਦੇ ਨਾਮ ’ਤੇ ਬੁਟੀਕ ਹੈ। ਉਸ ਦੇ ਪਤੀ ਰਕੇਸ਼ ਕੁਮਾਰ ਪੁੱਤਰ ਸੰਤ ਰਾਮ ਨੇ 2 ਨਵੰਬਰ 2025 ਨੂੰ ਰੀਟਾ ਪਤਨੀ ਵਿਜੇ ਕੁਮਾਰ ਵਾਸੀ ਚੱਕ ਦੇਸ ਰਾਜ ਜ਼ਿਲ੍ਹਾ ਜਲੰਧਰ ਹਾਲ ਵਾਸੀ ਓਂਕਾਰ ਨਗਰ ਵਿਖੇ ਕੋਠੀ ਬਣਾਉਣ ਦਾ ਕੰਮ ਕੀਤਾ ਸੀ। ਇਸ ਸਬੰਧੀ ਮਿਤੀ 28-10-2025 ਨੂੰ ਲਿਖਤੀ ਇਕਰਾਰਨਾਮਾ ਕਰਕੇ ਨੋਟਰੀ ਤੋਂ ਤਸਦੀਕ ਵੀ ਕਰਾਇਆ ਸੀ ਕਿ ਤਿੰਨ ਮਹੀਨਿਆਂ ਵਿਚ ਮੇਰੇ ਪਤੀ ਨੇ ਰੀਟਾ ਦੀ ਕੋਠੀ ਦਾ ਕੰਮ ਮੁਕੰਮਲ ਕਰ ਦਿੱਤਾ ਸੀ। ਰੀਟਾ ਵੱਲ ਮੇਰੇ 60-70 ਹਜ਼ਾਰ ਰੁਪਏ ਬਕਾਇਆ ਰਹਿੰਦੇ ਸੀ, ਜਿਸ ਕਰਕੇ ਮੇਰੇ ਪਤੀ ਨੇ ਰੀਟਾ ਨੂੰ ਫੋਨ ਕਰਕੇ ਰਹਿੰਦੇ ਪੈਸੇ ਦੇਣ ਲਈ ਕਿਹਾ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਵਾਰ-ਵਾਰ ਪੈਸਿਆਂ ਦੀ ਮੰਗ ਕਰਨ ਉਪਰੰਤ ਵੀ ਉਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ। ਅੱਜ ਰੀਟਾ ਸਮੇਤ ਤਿੰਨ ਨਾਮਾਲੂਮ ਲੜਕਿਆਂ ਦੇ ਦੁਕਾਨ ’ਤੇ ਆਈ ਤੇ ਗਾਲ੍ਹਾਂ ਕੱਢਣ ਲੱਗੀ ਤੇ ਧਮਕੀਆਂ ਦੇਣ ਲੱਗ ਪਈ। ਦੁਕਾਨ ਦੇ ਸ਼ੀਸ਼ੇ ਵੀ ਤੋੜ ਦਿੱਤੇ ਤੇ ਮੇਰੇ ਨਾਲ ਖਿੱਚ-ਧੂਹ ਕੀਤੀ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਰੀਟਾ ਪਤਨੀ ਵਿਜੇ ਕੁਮਾਰ ਵਾਸੀ ਉੰਕਾਰ ਨਗਰ ’ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।