ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ’ਤੇ ਮਾਮਲਾ ਦਰਜ
ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਤੇ ਮਾਮਲਾ ਦਰਜ
Publish Date: Thu, 02 Apr 2026 06:35 PM (IST)
Updated Date: Thu, 02 Apr 2026 06:37 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਮਨਿੰਦਰ ਕੌਰ ਪਤਨੀ ਅਮਰਿੰਦਰ ਸਿੰਘ ਵਾਸੀ ਅਰਬਨ ਅਸਟੇਟ ਫਗਵਾੜਾ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਹੁਸ਼ਿਆਰਪੁਰ ਰੋਡ ਧਰਮਕੋਟ ਫਗਵਾੜਾ ਵਿਖੇ ਬੱਚਿਆਂ ਨੂੰ ਪੜ੍ਹਾ ਕੇ ਕਰੀਬ ਤਿੰਨ ਵਜੇ ਆਪਣੇ ਘਰ ਐਕਟਿਵਾ ’ਤੇ ਜਾ ਰਹੀ ਸੀ। ਜਦ ਉਹ ਫਗਵਾੜਾ ਦੇ ਫਲਾਈਓਵਰ ਉੱਪਰ ਚੜ ਕੇ ਮੇਨ ਹਾਈਵੇ ’ਤੇ ਗਈ ਤਾਂ ਇਕ ਨਾਮਾਲੂਮ ਗੱਡੀ ਦੇ ਡਰਾਈਵਰ ਨੇ ਤੇਜ਼ ਰਫਤਾਰ ਚਲਾ ਕੇ ਉਸਦੀ ਐਕਟਿਵਾ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਉਹ ਹੇਠਾਂ ਡਿੱਗ ਪਈ ਤੇ ਕਾਫੀ ਸੱਟਾਂ ਲੱਗੀਆਂ। ਗੱਡੀ ਦਾ ਨੰਬਰ ਪੀਬੀ 08 ਸੀਜੇ 4913 ਮਹਿੰਦਰਾ ਐੱਸਯੂਵੀ 500 ਹੈ। ਡਰਾਇਵਰ ਦਾ ਨਾਮ ਭੁਪਿੰਦਰ ਸਿੰਘ ਵਾਸੀ ਮਠੱਡਾ ਗੱਲਾਂ ਫਿਲੌਰ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਭੁਪਿੰਦਰ ਸਿੰਘ ਵਾਸੀ ਮੁਠੱਡਾ ਕਲਾਂ ’ਤੇ ਮਾਮਲਾ ਦਰਜ ਕੀਤਾ ਗਿਆ।