ਮੋਬਾਈਲ ਖੋਹ ਕੇ ਫਰਾਰ ਹੋਣ ਵਾਲੇ ’ਤੇ ਮਾਮਲਾ ਦਰਜ
ਮੋਬਾਇਲ ਖੋਹ ਕੇ ਫਰਾਰ ਹੋਣ ਵਾਲੇ ਤੇ ਮਾਮਲਾ ਦਰਜ
Publish Date: Tue, 10 Mar 2026 06:43 PM (IST)
Updated Date: Tue, 10 Mar 2026 06:45 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਮੋਬਾਈਲ ਖੋਹ ਕੇ ਫਰਾਰ ਹੋਣ ਵਾਲੇ ਨੌਜਵਾਨ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸੁਬਰਤ ਕੁਮਾਰ ਸਾਹੂ ਪੁੱਤਰ ਪ੍ਰਦੀਪ ਕੁਮਾਰ ਸਾਹੂ ਵਾਸੀ ਖੇੜਾ ਰੋਡ ਭਮਰਾ ਕੰਪਲੈਕਸ ਨੇ ਦੱਸਿਆ ਕਿ ਉਹ ਆਪਣੀ ਪੀਜੀ ਦੀ ਗਲੀ ਖੇੜਾ ਰੋਡ ਨਜ਼ਦੀਕ ਪੈਦਲ ਜਾ ਰਿਹਾ ਸੀ ਕਿ ਰਾਤ 8.30 ਵਜੇ ਦੇ ਕਰੀਬ ਉਸਦੇ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਇੱਕ ਮੋਨਾ ਵਿਅਕਤੀ ਆਇਆ, ਜਿਸ ਨੇ ਉਸ ਦੇ ਹੱਥ ਵਿਚ ਫੜਿਆ ਫੋਨ ਖੋਹ ਲਿਆ ਤੇ ਭੱਜ ਗਿਆ। ਬਾਅਦ ਵਿਚ ਪਤਾ ਲੱਗਾ ਕਿ ਉਸ ਦਾ ਨਾਂ ਮਨਜੀਤ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਦਰਵੇਸ਼ ਪਿੰਡ ਹੈ। ਜਿਸ ’ਤੇ ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਥਾਣਾ ਸਿਟੀ ਫਗਵਾੜਾ ਵਿਖੇ ਮਨਜੀਤ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਦਰਵੇਸ਼ ਪਿੰਡ ’ਤੇ ਮਾਮਲਾ ਦਰਜ ਕੀਤਾ ਗਿਆ।