ਲੜਕੀ ਨੂੰ ਵਰਗਲਾਉਣ ਵਾਲੇ ’ਤੇ ਮਾਮਲਾ ਦਰਜ
ਲੜਕੀ ਨੂੰ ਵਰਗਲਾਉਣ ਵਾਲੇ ਇੱਕ ਤੇ ਮਾਮਲਾ ਦਰਜ
Publish Date: Thu, 05 Mar 2026 06:56 PM (IST)
Updated Date: Thu, 05 Mar 2026 06:59 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਾਬਾਲਗਾ ਨੂੰ ਵਰਗਲਾ ਕੇ ਛੁਪਾ ਕੇ ਰੱਖਣ ਦੇ ਮਾਮਲੇ ’ਚ ਇਕ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਰਾਮਪ੍ਰਸਾਦ ਪੁੱਤਰ ਪਿਆਰੇ ਲਾਲ ਵਾਸੀ ਸਬਜ਼ੀ ਮੰਡੀ ਹੁਸ਼ਿਆਰਪੁਰ ਨੇੜੇ ਯੂਨੀਅਨ ਬੈਂਕ ਨੇ ਦੱਸਿਆ ਕਿ ਉਸ ਦੀ ਪੋਤੀ ਸਵੇਤਾ ਕਸ਼ਪ ਦੀ ਉਮਰ 13 ਸਾਲ ਹੈ, ਜਿਸ ਨੂੰ ਕਿਸੇ ਗੁਪਤ ਜਗ੍ਹਾ ’ਤੇ ਹਿਰਾਸਤ ਵਿਚ ਰੱਖਣ ਦੇ ਮਾਮਲੇ ’ਚ ਅਣਪਛਾਤੇ ਦੀ ਥਾਣਾ ਸਿਟੀ ਫਗਵਾੜਾ ਵਿਖੇ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਗਿਆ।