ਪਤਨੀ ਨਾਲ ਕੁੱਟਮਾਰ ਕਰਨ ਵਾਲੇ ਪਤੀ ’ਤੇ ਮਾਮਲਾ ਦਰਜ
ਪਤਨੀ ਨਾਲ ਕੁੱਟਮਾਰ ਕਰਨ ਵਾਲੇ ਪਤੀ ਤੇ ਮਾਮਲਾ ਦਰਜ
Publish Date: Thu, 19 Mar 2026 06:58 PM (IST)
Updated Date: Thu, 19 Mar 2026 07:01 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਪਤਨੀ ਨਾਲ ਕੁੱਟਮਾਰ ਕਰਨ ਵਾਲੇ ਪਤੀ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਗੁਰਦੀਪ ਕੌਰ ਪਤਨੀ ਨਛੱਤਰ ਕੁਮਾਰ ਵਾਸੀ ਪਿੰਡ ਬਰਨਾ ਨੇ ਦੱਸਿਆ ਕਿ ਮਿਤੀ ਦੋ ਅਪ੍ਰੈਲ 2025 ਨੂੰ ਨਛੱਤਰ ਕੁਮਾਰ ਪੁੱਤਰ ਰਾਮ ਲਾਲ ਵਾਸੀ ਪਿੰਡ ਬਰਨਾ ਨਾਲ ਉਸ ਦਾ ਵਿਆਹ ਹੋਇਆ ਸੀ। ਤਿੰਨ ਮਹੀਨੇ ਬਾਅਦ ਹੀ ਉਸਦਾ ਪਤੀ ਲੜਾਈ-ਝਗੜਾ ਕਰਨ ਲੱਗਾ ਤੇ ਦਾਜ ਲਿਆਉਣ ਲਈ ਮੇਹਣੇ ਮਾਰਨ ਲੱਗਾ, ਜਿਸ ਕਾਰਨ ਪਰਿਵਾਰ ਵਿਚ ਝਗੜਾ ਰਹਿੰਦਾ ਸੀ। ਉਪਰੰਤ ਪੰਚਾਇਤੀ ਰਾਜ਼ੀਨਾਮਾ ਵੀ ਹੋਇਆ ਸੀ। ਇਸ ਤੋਂ ਬਾਅਦ 17 ਮਾਰਚ ਨੂੰ ਉਸਦਾ ਪਤੀ ਪਿੰਡ ਪਲਾਹੀ, ਜਿਥੇ ਉਹ ਕਿਰਾਏ ’ਤੇ ਰਹਿੰਦੀ ਸੀ, ਆ ਗਿਆ ਤੇ ਉਸ ਨੇ ਆਉਂਦੇ ਸਾਰ ਹੀ ਉਸਨੂੰ ਫੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦਾ ਸਿਰ ਕੰਧ ਵਿਚ ਮਾਰਿਆ ਤੇ ਚਪੇੜਾਂ ਵੀ ਮਾਰੀਆਂ। ਇਸ ਕਾਰਨ ਉਸਦਾ ਬੁੱਲ ਫਟ ਗਿਆ ਤੇ ਉਸ ਦੇ ਲੱਤਾਂ-ਮੁੱਕੇ ਵੀ ਮਾਰੇ। ਸੱਟਾਂ ਲੱਗਣ ਨਾਲ ਉਹ ਫਰਸ਼ ’ਤੇ ਬੇਹੋਸ਼ ਹੋ ਕੇ ਡਿੱਗ ਪਈ। ਇਸ ਤੋਂ ਬਾਅਦ ਉਸਦਾ ਪਤੀ ਉਥੋਂ ਭੱਜ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।