ਕੁੱਟਮਾਰ ਕਰਨ ਵਾਲੇ ਸਾਬਕਾ ਸਰਪੰਚ ਸਣੇ ਚਾਰ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਸਾਬਕਾ ਸਰਪੰਚ ਸਣੇ ਚਾਰ ਤੇ ਮਾਮਲਾ ਦਰਜ
Publish Date: Sun, 15 Feb 2026 07:23 PM (IST)
Updated Date: Sun, 15 Feb 2026 07:27 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਕੁੱਟਮਾਰ ਕਰਨ ਵਾਲੇ ਚਾਰ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਅਰਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਭਾਣੋਕੀ ਨੇ ਦੱਸਿਆ ਕਿ ਉਹ ਟੈਕਸੀ ਡਰਾਈਵਰ ਹੈ ਤੇ ਉਸਦੇ ਪਿਤਾ ਹਰਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਆਟੋ ਚਲਾਉਂਦੇ ਹਨ। ਸੰਦੀਪ ਕੁਮਾਰ ਉਰਫ ਝੱਲੀ ਪੁੱਤਰ ਸੋਮਨਾਥ ਵਾਸੀ ਭਾਣੋਕੀ ਦੀ ਉਸਦੇ ਪਿਤਾ ਨਾਲ ਆਟੋ ਰਿਕਸ਼ਾ ਗੇੜੇ ਤੋਂ ਬਹਿਸਬਾਜ਼ੀ ਹੋਈ ਕਿਉਂਕਿ ਸੰਜੀਵ ਕੁਮਾਰ ਪਹਿਲਾਂ ਵੀ ਕਈ ਵਾਰ ਆਟੋ ਸਟੈਂਡ ’ਤੇ ਕਬਜ਼ਾ ਕਰਨ ਨੂੰ ਲੈ ਕੇ ਦਾਦਾਗਿਰੀ ਕਰਦਾ ਆਇਆ ਹੈ। ਉਸ ਦਾ ਪਿਤਾ ਗੁਰਾਇਆ ਆਟੋ ਰਿਕਸ਼ਾ ਪ੍ਰਧਾਨ ਨੂੰ ਦੱਸਣ ਜਾ ਰਿਹਾ ਸੀ। ਇਸ ਦੌਰਾਨ ਸੰਦੀਪ ਕੁਮਾਰ ਉਰਫ ਝੱਲੀ ਉਰਫ ਫੌਜੀ ਪੁੱਤਰ ਸੋਮਨਾਥ ਨੇ ਉਸਦੇ ਪਿਤਾ ਨੂੰ ਘੇਰ ਲਿਆ ਤੇ ਝਗੜਾ ਕਰਨ ਲੱਗ ਪਿਆ। ਉਸਨੇ ਫੋਨ ਕਰਕੇ ਆਪਣੇ ਚਾਚੇ ਸਾਬਕਾ ਸਰਪੰਚ ਦੇਸਰਾਜ ਝੱਲੀ, ਉਸ ਦੇ ਬੇਟਾ ਹਰਦੀਪ ਝੱਲੀ ਤੇ ਆਪਣੇ ਭਰਾ ਸੁਸ਼ੀਲ ਕੁਮਾਰ ਤੇ ਇੱਕ-ਦੋ ਅਣਪਛਾਤਿਆਂ ਨੂੰ ਬੁਲਾ ਲਿਆ। ਸਾਬਕਾ ਸਰਪੰਚ ਦੇਸਰਾਜ ਝੱਲੀ ਨੇ ਹੱਥ ਵਿਚ ਲੋਹੇ ਦੀ ਰਾਡ ਫੜੀ ਹੋਈ ਸੀ ਤੇ ਬਾਕੀਆਂ ਦੇ ਹੱਥਾਂ ਵਿਚ ਡੰਡੇ ਸਨ, ਜਿਨ੍ਹਾਂ ਨੇ ਮੇਰੇ ਪਿਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸਦਾ ਭਰਾ ਪ੍ਰੀਤਕਮਲ ਸਿੰਘ ਨੇ ਆਪਣੇ ਪਿਤਾ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਉਸ ਦੇ ਵੀ ਸੱਟਾਂ ਮਾਰੀਆਂ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਚਾਰ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।