ਕੁੱਟਮਾਰ ਕਰਨ ਵਾਲੇ ਪੰਜਾਂ ’ਤੇ ਮਾਮਲਾ ਦਰਜ
ਘਰ ਵਿੱਚ ਵੜ ਕੇ ਕੁੱਟਮਾਰ ਕਰਨ ਵਾਲੇ ਪੰਜ ਤੇ ਮਾਮਲਾ ਦਰਜ
Publish Date: Sat, 07 Mar 2026 07:46 PM (IST)
Updated Date: Sat, 07 Mar 2026 07:48 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਘਰ ਵਿਚ ਵੜ ਕੇ ਕੁੱਟਮਾਰ ਕਰਨ ਵਾਲੇ ਪੰਜ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਸਾਹਿਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਪੀਪਾ ਰੰਗੀ ਫਗਵਾੜਾ ਨੇ ਦੱਸਿਆ ਕਿ ਸੁਮਿਤ ਪੁੱਤਰ ਧਰਮਵੀਰ ਵਾਸੀ ਮੁਹੱਲਾ ਪੀਪਾ ਰੰਗੀ, ਲਾਲਾ ਵਾਸੀ ਰਤਨਪੁਰਾ, ਬਿਕਰਮ ਉਰਫ ਪਊਆ ਵਾਸੀ ਰਤਨਪੁਰਾ, ਤੁਸ਼ਾਰ ਵਾਸੀ ਭੱਠਾ ਉਂਕਾਰ ਨਗਰ, ਧਰਮਵੀਰ ਪੁੱਤਰ ਮੇਜਰ ਵੱਲੋਂ ਉਸ ਦੇ ਘਰ ਅੰਦਰ ਵੜ ਕੇ ਲੜਾਈ-ਝਗੜਾ ਤੇ ਕੁੱਟਮਾਰ ਕੀਤੀ ਗਈ ਤੇ ਉਸਦਾ ਮੋਟਰਸਾਈਕਲ ਵੀ ਤੋੜਿਆ ਗਿਆ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਪੰਜਾਂ ਮੁਲਜ਼ਮਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।