ਸਹੁਰੇ ਦੀ ਸ਼ਿਕਾਇਤ ’ਤੇ ਨੂੰਹ ਖਿਲਾਫ ਮਾਮਲਾ ਦਰਜ
ਸਹੁਰੇ ਦੀ ਸ਼ਿਕਾਇਤ ’ਤੇ ਨੂੰਹ ਖਿਲਾਫ ਮਾਮਲਾ ਦਰਜ
Publish Date: Thu, 19 Mar 2026 08:49 PM (IST)
Updated Date: Thu, 19 Mar 2026 08:52 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਥਾਣਾ ਢਿਲਵਾਂ ਪੁਲਿਸ ਵੱਲੋਂ ਪਿੰਡ ਰਾਏਪੁਰ ਅਰਾਈਆਂ ਦੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਉਸ ਦੀ ਨੂੰਹ ਖਿਲਾਫ ਧੋਖਾਧੜੀ ਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਮੂਰਤਾ ਸਿੰਘ ਨੇ ਦੱਸਿਆ ਕਿ ਸੁੱਚਾ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਰਾਏਪੁਰ ਅਰਾਈਆਂ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਸ ਦੀ ਨੂੰਹ ਪ੍ਰਭਜੋਤ ਕੌਰ ਪਤਨੀ ਮਨਜਿੰਦਰ ਸਿੰਘ ਨੇ ਚਾਲਾਕੀ ਨਾਲ ਆਪਣੇ ਪਤੀ ਮਨਜਿੰਦਰ ਸਿੰਘ ਨਾਲ ਸਾਂਝੇ ਬੈਂਕ ਖਾਤੇ ਵਿਚ ਉਸਦੇ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਦੇ ਬੈਂਕ ਖਾਤਿਆਂ ਨਾਲ ਜੁੜੀਆਂ ਆਨਲਾਈਨ ਆਈਡੀ ਬਣਾਕੇ ਮਹੀਨਾ ਅਕਤੂਬਰ 2025 ਦੌਰਾਨ ਵੱਖ-ਵੱਖ ਤਾਰੀਖਾਂ ‘ਤੇ ਕੁੱਲ 7,36,900 ਰੁਪਏ ਦੀਆਂ ਟਰਾਂਜ਼ੈਕਸ਼ਨਾਂ ਕੀਤੀਆਂ। ਸ਼ਿਕਾਇਤ ਮੁਤਾਬਕ ਇਹ ਰਕਮ ਉਸ ਨੇ ਆਪਣੇ ਜੁਆਇੰਟ ਅਕਾਊਂਟ ਰਾਹੀਂ ਯੂਪੀਆਈ ਦੇ ਜ਼ਰੀਏ ਅੱਗੇ ਹੋਰ ਵਿਅਕਤੀਆਂ ਦੇ ਖਾਤਿਆਂ ਵਿਚ ਟ੍ਰਾਂਸਫਰ ਕਰ ਦਿੱਤੀ, ਜਿਸ ਨਾਲ ਪਰਿਵਾਰ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ। ਪੁਲਿਸ ਨੇ ਮਾਮਲੇ ਦੀ ਜਾਂਚ ਉਪਰੰਤ ਪ੍ਰਭਜੋਤ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਨੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ। ਥਾਣਾ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਗਿਰਫਤਾਰੀ ਲਈ ਪੁਲਿਸ ਵੱਲੋਂ ਅਗਲੀ ਤਫਤੀਸ਼ ਅਮਲ ’ਚ ਲਿਆਂਦੀ ਜਾ ਰਹੀ ਹੈ ਤੇ ਜਲਦ ਹੀ ਉਸਨੂੰ ਗਿਰਫਤਾਰ ਕੀਤਾ ਜਾਵੇਗਾ। ਉੱਧਰ ਦੂਜੇ ਪਾਸੇ, ਨੂੰਹ ਪ੍ਰਭਜੋਤ ਕੌਰ ਦੇ ਨਾਨਾ ਕਰਤਾਰ ਸਿੰਘ ਨੇ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹਨ।