ਹਾਦਸੇ ’ਚ ਮਾਰੇ ਗਏ ਦੋ ਵਿਅਕਤੀਆਂ ਦੇ ਮਾਮਲੇ ’ਚ ਮਾਮਲਾ ਦਰਜ
ਟੱਕਰ ਦੌਰਾਨ ਮਾਰੇ ਗਏ ਦੋ ਵਿਅਕਤੀਆਂ ਦੇ ਮਾਮਲੇ ’ਚ ਕਾਰ ਚਾਲਕ ਖਿਲਾਫ ਮੁਕਦਮਾ ਦਰਜ
Publish Date: Fri, 20 Mar 2026 09:08 PM (IST)
Updated Date: Fri, 20 Mar 2026 09:10 PM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭੁਲੱਥ ਪੁਲਿਸ ਵੱਲੋਂ ਕਾਰ ਤੇ ਮੋਟਰਸਾਈਕਲ ’ਚ ਹੋਈ ਟੱਕਰ ਦੌਰਾਨ ਮਾਰੇ ਗਏ ਦੋ ਵਿਅਕਤੀਆਂ ਦੇ ਮਾਮਲੇ ’ਚ ਕਾਰ ਚਾਲਕ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਜਾਜ ਨੇ ਦੱਸਿਆ ਕਿ ਉਸ ਦਾ ਪਿਤਾ ਨਿਰਮਲ ਸਿੰਘ ਤੇ ਰਿਸ਼ਤੇਦਾਰੀ ਵਿਚੋਂ ਉਸ ਦਾ ਚਾਚਾ ਜੋਗਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਭਟਨੂਰਾ ਕਲਾਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਾਡੇ ਅੱਗੇ-ਅੱਗੇ ਬਾਬਾ ਬਕਾਲਾ ਸਾਹਿਬ ਮੱਸਿਆ ’ਤੇ ਮੱਥਾ ਟੇਕਣ ਜਾ ਰਹੇ ਸੀ। ਜਦੋਂ ਅਸੀਂ ਪਿੰਡ ਬਜਾਜ ਪਰਾਲੀ ਵਾਲੇ ਡੰਪ ਦੇ ਲਾਗੇ ਪੁੱਜੇ ਤਾਂ ਸਾਹਮਣੇ ਤੋਂ ਗੱਡੀ ਨੰਬਰੀ ਪੀਬੀ 09 ਆਰ 7950 ਮਾਰਕਾ ਕੀਆ ਜਿਸ ਨੂੰ ਕੋਈ ਮਹਿਲਾ ਚਲਾ ਰਹੀ ਸੀ, ਜਿਸ ਨੂੰ ਮੈਂ ਸਾਹਮਣੇ ਆਉਣ ’ਤੇ ਪਹਿਚਾਣ ਸਕਦਾ ਹਾਂ, ਨੇ ਆਪਣੀ ਤੇਜ਼ ਰਫਤਾਰ ਗੱਡੀ ਲਾਪਰਵਾਹੀ ਨਾਲ ਗਲਤ ਸਾਈਡ ’ਤੇ ਲਿਆ ਕੇ ਮੇਰੇ ਚਾਚੇ ਦੇ ਮੋਟਰਸਾਈਕਲ ਵਿਚ ਮਾਰੀ, ਜਿਸ ਨਾਲ ਮੇਰਾ ਪਿਤਾ ਤੇ ਚਾਚਾ ਜੋਗਿੰਦਰ ਸਿੰਘ ਸੜਕ ’ਤੇ ਡਿੱਗ ਪਏ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਕਾਫੀ ਰਾਹਗੀਰ ਇਕੱਠੇ ਹੋ ਗਏ ਤੇ ਗੱਡੀ ਚਾਲਕ ਮੌਕੇ ਤੋਂ ਗੱਡੀ ਛੱਡ ਕੇ ਫਰਾਰ ਹੋ ਗਈ। ਹੁਣ ਸਾਨੂੰ ਪਤਾ ਲੱਗਾ ਕਿ ਉਹ ਗੱਡੀ ਖੁਸ਼ਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 5 ਕਮਰਾਏ ਚਲਾ ਰਹੀ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਉਕਤ ਮਹਿਲਾ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।