ਢਾਬੇ ’ਤੇ ਚੋਰੀ ਕਰਨ ਵਾਲੇ ’ਤੇ ਮਾਮਲਾ ਦਰਜ
ਢਾਬੇ ਤੇ ਚੋਰੀ ਕਰਨ ਵਾਲੇ ਆਰੋਪੀ ਤੇ ਮਾਮਲਾ ਦਰਜ
Publish Date: Sat, 07 Feb 2026 09:39 PM (IST)
Updated Date: Sat, 07 Feb 2026 09:41 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਐੱਨਐੱਚ ਢਾਬੇ ’ਤੇ ਚੋਰੀ ਕਰਨ ਵਾਲੇ ਮੁਲਜ਼ਮ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਪਵਨ ਗੋਇਲ ਪੁੱਤਰ ਹਰੀ ਦੇਵ ਗੋਇਲ ਵਾਸੀ ਸੈਂਟਰਲ ਟਾਊਨ ਨੇ ਦੱਸਿਆ ਕਿ ਸੋਹਨ ਸਿੰਘ ਰਾਵਤ ਪੁੱਤਰ ਗਣੇਸ਼ ਸਿੰਘ ਵਾਸੀ ਝਾਪਰ ਕਲੋਨੀ ਬਸੰਤ ਨਗਰ ਫਗਵਾੜਾ ਵੱਲੋਂ ਐੱਨਐੱਚ ਮਲਟੀ ਕਿਚਨ ਰੈਸਟੋਰੈਂਟ ਢਾਬਾ ਸੈਂਟਰਲ ਟਾਊਨ ਵਿਖੇ ਚੋਰੀ ਕੀਤੀ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਸੋਹਨ ਸਿੰਘ ਰਾਵਤ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।