ਪੰਚਾਇਤੀ ਛੱਪੜ ’ਤੇ ਕੀਤਾ ਕਬਜ਼ਾ, ਇਕ ਖਿਲਾਫ਼ ਮਾਮਲਾ ਦਰਜ
ਪੰਚਾਇਤੀ ਛੱਪੜ ’ਤੇ ਕਬਜ਼ਾ ਕਰਨ ਦੇ ਮਾਮਲੇ ਵਿਚ 1 ਖਿਲਾਫ਼ ਮਾਮਲਾ ਦਰਜ
Publish Date: Sat, 03 Jan 2026 10:01 PM (IST)
Updated Date: Sat, 03 Jan 2026 10:02 PM (IST)
ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਪਿੰਡ ਦੇ ਛੱਪੜ ’ਤੇ ਨਜਾਇਜ਼ ਢੰਗ ਨਾਲ ਰਾਤ ਨੂੰ ਮਿੱਟੀ ਪਾ ਕੇ ਨਜਾਇਜ਼ ਉਸਾਰੀ ਕਰਕੇ ਕਬਜ਼ਾ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਪੰਚਾਇਤ ਵਿਭਾਗ ਦੇ ਬੀਡੀਪੀਓ ਸੁਲਤਾਨਪੁਰ ਲੋਧੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤ ਵਿਚ ਬੀਤੀ 12 ਦਸੰਬਰ 2025 ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਲਤਾਨਪੁਰ ਲੋਧੀ ਵੱਲੋਂ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਲਿਖਤੀ ਪੱਤਰ ਭੇਜਦੇ ਹੋਏ ਸ਼ਿਕਾਇਤ ਕੀਤੀ ਗਈ ਸੀ ਕਿ ਸਤਨਾਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਤਲਵੰਡੀ ਚੌਧਰੀਆਂ ਵੱਲੋਂ ਪਿੰਡ ਦੇ ਪੰਚਾਇਤੀ ਛੱਪੜ ’ਤੇ ਨਜਾਇਜ਼ ਢੰਗ ਨਾਲ ਰਾਤ ਨੂੰ ਚੋਰੀ ਮਿੱਟੀ ਪਾ ਕੇ ਛੱਪੜ ਪੂਰ ਕੇ ਉਸ ’ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਤੇ ਪੁਲਿਸ ਵੱਲੋਂ ਬੀਡੀਪੀਓ ਦੀ ਸ਼ਿਕਾਇਤ ’ਤੇ ਉਕਤ ਵਿਅਕਤੀ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।