ਕਾਰ ਨੇ ਬਾਉਂਸਰ ਨੂੰ ਮਾਰੀ ਟੱਕਰ ਜ਼ਖ਼ਮੀ
ਕਾਰ ਨੇ ਬਾਉਂਸਰ ਨੂੰ ਮਾਰੀ ਟੱਕਰ ਸਿਿਵਲ ਹਸਪਤਾਲ ਭਰਤੀ
Publish Date: Tue, 03 Mar 2026 08:04 PM (IST)
Updated Date: Tue, 03 Mar 2026 08:08 PM (IST)
ਆਸੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ-ਹੁਸ਼ਿਆਰਪੁਰ ਰੋਡ ਨਜ਼ਦੀਕ ਸਥਿਤ ਢੱਡੇ ਪਿੰਡ ਤੋਂ ਵਾਪਸ ਪਰਤ ਰਹੇ ਬਾਉਂਸਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਉਹ ਗੰਭੀਰ ਜਖਮੀ ਹੋ ਗਿਆ ਤੇ ਉਸਨੂੰ ਸਿਵਲ ਹਸਪਤਾਲ ਫਗਵਾੜਾ ਭਰਤੀ ਕਰਵਾਇਆ ਗਿਆ। ਮੌਕੇ ’ਤੇ ਜਾਣਕਾਰੀ ਦਿੰਦਿਆਂ ਬਾਉਂਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਬਡਾਲੇ ਦਾ ਰਹਿਣ ਵਾਲਾ ਹੈ ਤੇ ਪਿੰਡ ਢੱਡੇ ਵਿਖੇ ਕਿਸੇ ਸਮਾਗਮ ਲਈ ਆਇਆ ਹੋਇਆ ਸੀ। ਉਸ ਨੇ ਦਸਿਆ ਕਿ ਪਿੱਛੋਂ ਆ ਰਹੀ ਇਕ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਉਸ ਦੇ ਸਾਥੀਆਂ ਵੱਲੋਂ ਲਿਆਂਦਾ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ।