ਸਿਹਤ ਬੀਮਾ ਯੋਜਨਾ ਸਬੰਧੀ ਮਾਨਾ ਤਲਵੰਡੀ ਵਿਖੇ ਕੈਂਪ ਲਗਾਇਆ
ਸਿਹਤ ਬੀਮਾ ਯੋਜਨਾ ਸਬੰਧੀ ਮਾਨਾ ਤਲਵੰਡੀ ਵਿਖੇ ਕੈਂਪ ਲਗਾਇਆ
Publish Date: Tue, 24 Feb 2026 09:47 PM (IST)
Updated Date: Tue, 24 Feb 2026 09:49 PM (IST)
ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਗਈ 10 ਲੱਖ ਰੁਪਏ ਪ੍ਰਤੀ ਵਿਅਕਤੀ ਸਿਹਤ ਬੀਮਾ ਯੋਜਨਾ ਸਬੰਧੀ ਰਾਜਵਿੰਦਰ ਕੌਰ ਸੰਧੂ ਤੇ ਜਰਨੈਲ ਸਿੰਘ ਸੰਧੂ ਦੀ ਦੇਖ-ਰੇਖ ਹੇਠ ਆਮ ਆਦਮੀ ਪਾਰਟੀ ਭੁਲੱਥ ਤੋਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਮੀਤ ਸਿੰਘ ਥਾਪਰ ਦੇ ਯਤਨਾ ਸਦਕਾ ਮਾਨਾ ਤਲਵੰਡੀ ਦੇ ਸਰਕਾਰੀ ਹਾਈ ਸਕੂਲ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ। ਵਿਸ਼ੇਸ਼ ਤੌਰ ’ਤੇ ਟਿੰਕੋ ਸਲਹੋਤਰਾ, ਹਰਸਿਮਰਨ ਕੌਰ ਨੋਡਲ ਅਫਸਰ, ਕੁਲਜੀਤ ਕੌਰ ਡੀਐੱਫਐੱਸਓ ਦੁਆਰਾ ਕੈਂਪ ’ਚ ਹਾਜ਼ਰੀ ਭਰੀ ਗਈ। ਮਾਨਾ ਤਲਵੰਡੀ ਤੋਂ ਵੱਡੀ ਗਿਣਤੀ ’ਚ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਗਏ। ਰਾਜਵਿੰਦਰ ਕੌਰ ਸੰਧੂ ਸਰਪੰਚ ਮਾਨਾ ਤਲਵੰਡੀ ਵੱਲੋਂ ਜਰਨੈਲ ਸਿੰਘ ਸੰਧੂ ਕੈਂਪ ਵਿਚ ਮੌਜੂਦ ਸਨ। ਇਸ ਮੌਕੇ ਸੰਧੂ ਨੇ ਕਿਹਾ ਕਿ ਹਰ ਪਰਿਵਾਰ ਨੂੰ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ ਨਕਦੀ ਰਹਿਤ ਇਲਾਜ ’ਚ ਵੱਖ ਵੱਖ ਬਿਮਾਰੀਆਂ, ਸਰਜਰੀ ਤੇ ਦਵਾਈਆਂ ਦੀ ਸਹੂਲਤ ਮਿਲੇਗੀ। ਸੰਧੂ ਨੇ ਕਿਹਾ ਕਿ ਕੈਂਪ ਲਗਾਤਾਰ ਚੱਲੇਗਾ, ਪਿੰਡ ਦਾ ਕੋਈ ਵੀ ਵਿਅਕਤੀ ਇਸ ਸਕੀਮ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।