ਪਿੰਡ ਟਾਂਡੀ ਦਾਖਲੀ ’ਚ ਸਿਹਤ ਬੀਮਾ ਯੋਜਨਾ ਸਬੰਧੀ ਕੈਂਪ ਲਗਾਇਆ
ਪਿੰਡ ਟਾਂਡੀ ਦਾਖਲੀ ਵਿੱਚ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਸੰਬੰਧੀ ਕੈਂਪ ਲਗਾਇਆ
Publish Date: Sat, 07 Feb 2026 09:00 PM (IST)
Updated Date: Sat, 07 Feb 2026 09:02 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਦੇ ਕਾਰਡ ਬਣਾਉਣ ਸਬੰਧੀ ਪਿੰਡ ਟਾਂਡੀ ਦਾਖਲੀ ਵਿਖੇ ਬਲਾਕ ਪ੍ਰਧਾਨ ਮਲਕੀਤ ਸਿੰਘ ਟਾਂਡੀ ਦੀ ਰਹਿਨੁਮਾਈ ਹੇਠ ਕੈਂਪ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਚ ਇਕ ਇਤਿਹਾਸਕ ਤੇ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਕੈਂਪਾਂ ਵਿਚ ਸ਼ਮੂਲੀਅਤ ਕਰਕੇ ਆਪਣੇ ਕਾਰਡ ਬਣਵਾਉਣ ਤਾਂ ਜੋ ਇਸ ਮਹੱਤਵਪੂਰਨ ਯੋਜਨਾ ਦਾ ਪੂਰਾ ਲਾਭ ਲਿਆ ਜਾ ਸਕੇ। ਇਸ ਮੌਕੇ ਮਲਕੀਤ ਸਿੰਘ ਟਾਂਡੀ ਬਲਾਕ ਪ੍ਰਧਾਨ, ਸਾਬਕਾ ਡੀਐੱਸਪੀ ਲਖਵਿੰਦਰ ਸਿੰਘ ਇਬਰਾਹੀਮਵਾਲ, ਬਲਜਿੰਦਰ ਸਿੰਘ ਆੜ੍ਹਤੀਆ ਸਕੱਤਰ, ਮਨਪ੍ਰੀਤ ਮਨੀ ਯੂਥ ਬਲਾਕ ਪ੍ਰਧਾਨ, ਡਾ. ਹਰਬੰਸ ਸਿੰਘ, ਜਗੀਰ ਸਿੰਘ ਯੂਕੇ, ਅਵਤਾਰ ਸਿੰਘ ਡੀਪੂ ਹੋਲਡਰ, ਮਨਦੀਪ ਸਿੰਘ ਕੈਪਟਨ, ਅੰਸ ਤੇ ਹੋਰ ਯੂਥ ਆਗੂ ਹਾਜ਼ਰ ਸਨ।