ਕੈਂਬਰਿਜ ਸਕੂਲ ਫਗਵਾੜਾ ’ਚ ਜੀਕੇ ਪ੍ਰਾਈਜ਼ ਟੈਸਟ ਦੇ ਸ਼ਾਨਦਾਰ ਨਤੀਜੇ
ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ ਕੈਂਬਰਿਜ ਸਕੂਲ
Publish Date: Thu, 19 Feb 2026 06:51 PM (IST)
Updated Date: Thu, 19 Feb 2026 06:54 PM (IST)
ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ
ਫਗਵਾੜਾ : ਬਾਸੀ ਐਜੂਕੇਸ਼ਨਲ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਦੇ ਬੌਧਿਕ ਪੱਧਰ ਦੀ ਜਾਂਚ ਲਈ ਸਧਾਰਣ ਗਿਆਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਅਧੀਨ ਕਰਵਾਈ ਗਈ ਪ੍ਰਸ਼ਨਾਵਲੀ ਵਿਚ ਇਤਿਹਾਸ, ਵਿਗਿਆਨ, ਗਣਿਤ, ਭੂਗੋਲ ਆਦਿ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਆਤਮਵਿਸ਼ਵਾਸ ਵਿਚ ਵਾਧਾ ਕਰਨ ਲਈ ਸਮਕਾਲੀ ਵਿਸ਼ਿਆਂ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਗਏ, ਜਿਸ ਵਿਚ ਵਿਦਿਆਰਥੀਆਂ ਨੇ ਪੂਰੀ ਤਿਆਰੀ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼, ਲਗਨ ਅਤੇ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁਕਾਬਲੇ ਦੇ ਨਤੀਜਿਆਂ ਅਨੁਸਾਰ ਹੇਠ ਲਿਖੇ ਵਿਦਿਆਰਥੀ ਜੇਤੂ ਰਹੇ, ਮਨਵੀਰ ਇੰਦਰ ਸਿੰਘ (ਕਲਾਸ 6), ਅਮਾਇਰਾ ਦੁੱਗਲ (ਕਲਾਸ 7), ਈਸ਼ਿਕਾ (ਕਲਾਸ 7), ਸ਼ਰਣਿਆ ਸ਼ਰਮਾ (ਕਲਾਸ 7) ਤੇ ਹਰਨੂਰ ਕੌਰ (ਕਲਾਸ 8) ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਆਰੂਸ਼ ਸ਼ਾਰਦਾ (ਕਲਾਸ 6), ਜੈਸਮੀਨ (ਕਲਾਸ 7) ਅਤੇ ਅਰਹਮ (ਕਲਾਸ 8) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਨੀ ਖੋਸਲਾ (ਕਲਾਸ 6), ਦਾਰੀਆ (ਕਲਾਸ 6), ਮਾਨਿਆ (ਕਲਾਸ 7), ਰਮਨਪ੍ਰੀਤ (ਕਲਾਸ 8), ਅਰਾਧਨਾ ਸ਼ਰਮਾ (ਕਲਾਸ 8) ਅਤੇ ਕਵਿਸ਼ ਨੈਅਰ (ਕਲਾਸ 8) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਜੋਰਾਵਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ ਦੇ ਨਾਲ-ਨਾਲ ਮੁਕਾਬਲੇ ਦੀ ਭਾਵਨਾ ਤੇ ਸਿੱਖਣ ਦੀ ਕਲਾ ਦਾ ਵਿਕਾਸ ਹੁੰਦਾ ਹੈ। ਸਕੂਲ ਦੀ ਚੇਅਰਪਰਸਨ ਜਸਬੀਰ ਬਾਸੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਫੋਟੋ ਕੈਪਸ਼ਨ:
ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਜੋਰਾਵਰ ਸਿੰਘ।