ਅਕਾਲ ਅਕੈਡਮੀ ’ਚ ਕੈਲੀਗ੍ਰਾਫ ਮੁਕਾਬਲਾ ਕਰਵਾਇਆ
ਅਕਾਲ ਅਕੈਡਮੀ ਵਿਖੇ ਕੈਲੀਗ੍ਰਾਫ ਕੰਪੀਟੀਸ਼ਨ ਕਰਵਾਇਆ
Publish Date: Thu, 23 Apr 2026 07:36 PM (IST)
Updated Date: Fri, 24 Apr 2026 04:08 AM (IST)
ਅਕਾਲ ਅਕੈਡਮੀ ਵਿਖੇ ਕਰਵਾਏ ਗਏ ਕੈਲੀਗ੍ਰਾਫ ਕੰਪੀਟੀਸ਼ਨ ਮੌਕੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਗਗਨਦੀਪ ਕੌਰ ਤੇ ਸਟਾਫ ਮੈਂਬਰ ।
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁੰਦਰ ਲਿਖਾਈ ਸਾਡੀ ਪਹਿਚਾਣ ਹੁੰਦੀ ਹੈ ਜੋ ਸਾਡੀ ਸਖਸ਼ੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ । ਇਸੇ ਨੂੰ ਮੁੱਖ ਰੱਖਦੇ ਹੋਏ ਅਕਾਲ ਅਕੈਡਮੀ ਇੰਟਰਨੈਸ਼ਨਲ ਵਿੱਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲੀ ਅਤੇ ਦੂਸਰੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਬੱਚਿਆਂ ਨੇ ਸੁੰਦਰ ਲਿਖਾਈ ਵਿੱਚ ਇੱਕ ਪੈਰਾ ਲਿਖਿਆ | ਜਿਸ ਦੇ ਆਧਾਰ ਤੇ ਬੱਚਿਆਂ ਦੀਆਂ ਪੁਜੀਸ਼ਨਜ ਕੱਢੀਆਂ ਗਈਆਂ । ਬੱਚਿਆਂ ਨੂੰ ਕਲਾਸ ਅਨੁਸਾਰ ਫਰਸਟ, ਸੈਕਿੰਡ ਅਤੇ ਥਰਡ ਕੱਢਿਆ ਗਿਆ |ਜੱਜਾਂ ਦੀ ਭੂਮਿਕਾ ਮੈਡਮ ਜਗਪ੍ਰੀਤ ਕੌਰ ਅਤੇ ਮੈਡਮ ਅਲਕਾ ਰਾਣਾ ਨੇ ਨਿਭਾਈ। ਇਸ ਮੌਕੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਸਾਰੇ ਬੱਚਿਆਂ ਨੂੰ ਪ੍ਰੈਕਟਿਸ ਦੁਆਰਾ ਆਪਣੀ ਲਿਖਾਈ ਸੁਧਾਰਨ ਦੀ ਪ੍ਰੇਰਨਾ ਦਿੱਤੀ । ਜੇਤੂ ਰਹੇ ਬੱਚਿਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕੋਆਰਡੀਨੇਟਰ ਜਗਪ੍ਰੀਤ ਕੌਰ, ਐਕਟੀਵਿਟੀ ਇੰਚਾਰਜ ਸੋਨੀਆ ਅਰੋੜਾ,ਹੀਨਾ,ਰਜਨਦੀਪ ਕੌਰ, ਸ਼ਿਵੀ , ਸਰਬਜੀਤ ਕੌਰ , ਮਨਦੀਪ ਕੌਰ , ਅਮਨਦੀਪ ਕੌਰ , ਸੁਪਿੰਦਰਜੀਤ ਕੌਰ , ਪ੍ਰਵੀਨ ਨਰੂਲਾ,ਮੋਨਿਕਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।