ਸ਼ੋਭਾ ਯਾਤਰਾ ਲਈ ਗੌਰਵ ਦੁੱਗਲ ਨੂੰ ਕੈਲੰਡਰ ਸੌਂਪਿਆ
ਰਾਮ ਨੌਮੀ ਦੇ ਮੌਕੇ 'ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਗੌਰਵ ਦੁੱਗਲ ਨੂੰ ਕੈਲੰਡਰ ਸੌਂਪਿਆ
Publish Date: Mon, 16 Mar 2026 07:54 PM (IST)
Updated Date: Mon, 16 Mar 2026 07:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਵੱਲੋਂ 24 ਮਾਰਚ ਨੂੰ ਫਗਵਾੜਾ ਵਿਚ ਸ਼੍ਰੀ ਰਾਮ ਨੌਮੀ ਦੇ ਮੌਕੇ ’ਤੇ ਕੱਢੀ ਜਾ ਰਹੀ ਵਿਸ਼ਾਲ ਤੇ ਸ਼ਾਨਦਾਰ ਸ਼ੋਭਾ ਯਾਤਰਾ ਲਈ ਸੱਦਾ ਪੱਤਰ ਵੱਖ-ਵੱਖ ਅਧਿਕਾਰੀਆਂ ਤੇ ਪਤਵੰਤਿਆਂ ਨੂੰ ਵੰਡੇ ਜਾ ਰਹੇ ਹਨ। ਇਸ ਸੰਬਧ ਵਿਚ ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਦੇ ਮੈਂਬਰ, ਕੌਮੀ ਪ੍ਰਧਾਨ ਅਜੇ ਮਹਿਤਾ ਦੀ ਅਗਵਾਈ ਹੇਠ, ਆਸ਼ੂ ਦੀ ਹੱਟੀ ਵਾਲੇ ਗੌਰਵ ਦੁੱਗਲ ਨੂੰ ਮਿਲੇ ਤੇ ਉਨ੍ਹਾਂ ਨੂੰ ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ। ਇਸ ਮੌਕੇ ਪ੍ਰਧਾਨ ਅਜੈ ਮਹਿਤਾ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਜਨਮ ਦਿਵਸ ਨੂੰ ਮਨਾਉਣ ਲਈ ਕੱਢੀ ਜਾਣ ਵਾਲੀ ਇਸ ਸ਼ੋਭਾ ਯਾਤਰਾ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਾਰੇ ਰਾਮ ਭਗਤਾਂ ਨੂੰ ਇਸ ਸ਼ੋਭਾ ਯਾਤਰਾ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਸ਼ੋਭਾ ਯਾਤਰਾ ਨੂੰ ਸ਼ਾਨਦਾਰ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ।