ਭਾਰਤ ਵਿਕਾਸ ਪਰਿਸ਼ਦ ਦੀ ਕਮਾਨ ਮੁੜ ਸੀਏ ਗੁਲਾਟੀ ਨੂੰ ਮਿਲੀ
ਭਾਰਤ ਵਿਕਾਸ ਪਰਿਸ਼ਦ ਦੀ ਕਮਾਨ ਦੁਬਾਰਾ ਸੀ ਏ ਰਵਿੰਦਰ ਗੁਲਾਟੀ ਹਵਾਲੇ
Publish Date: Sun, 15 Mar 2026 07:06 PM (IST)
Updated Date: Sun, 15 Mar 2026 07:09 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਤੇ ਸਮਰਪਣ ਪਹਿਲੂਆਂ ਤਹਿਤ ਪਛਿਲੇ 42 ਸਾਲਾਂ ਤੋਂ ਸਮਾਜ ਸੇਵਾ ਵਿਚ ਅਹਿਮ ਰੋਲ ਨਿਭਾ ਰਹੀ ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵੱਲੋਂ ਸਰਬ ਸੰਮਤੀ ਨਾਲ ਸਾਲ 2026-27 ਲਈ ਪੁਰਾਣੀ ਟੀਮ ਦੀ ਜ਼ਿੰਮੇਵਾਰ ਕਾਰਗੁਜ਼ਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਰਵਿੰਦਰ ਗੁਲਾਟੀ (ਸੀਏ) ਤੇ ਜਤਿੰਦਰ ਅਗਰਵਾਲ ਨੂੰ ਬਤੌਰ ਪ੍ਰਧਾਨ ਤੇ ਜਨਰਲ ਸਕੱਤਰ ਕਮਾਨ ਸੌਂਪ ਦਿੱਤੀ ਹੈ। ਇਸ ਸਬੰਧ ਵਿਚ ਸਥਾਨਕ ਇੰਪੀਰੀਅਲ ਪੂਨਮ ਹੋਟਲ ਵਿਖੇ ਸੂਬਾ ਅਧਿਕਾਰੀ ਅਸ਼ੋਕ ਗੁਪਤਾ ਦੀ ਪ੍ਰਧਾਨਗੀ ਹੇਠ ਇਕ ਬੈਠਕ ਆਯੋਜਿਤ ਕੀਤੀ ਗਈ, ਜਿਸ ਵਿਚ ਸੰਸਥਾ ਦੇ ਸੂਬਾਈ ਅਧਿਕਾਰੀ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਚੋਣ ਨਿਰੀਖਕ ਤੇ ਡਾ. ਵਿਜੇ ਸ਼ਰਮਾ ਨੇ ਚੋਣ ਅਧਿਕਾਰੀ ਦੀ ਭੂਮਿਕਾ ਨਿਭਾਈ। ਦੋਵੇਂ ਅਧਿਕਾਰੀਆਂ ਵੱਲੋਂ ਰਵਿੰਦਰ ਗੁਲਾਟੀ ਦੀ ਪ੍ਰਧਾਨਗੀ ਹੇਠ ਸੰਸਕਾਰ ਤੇ ਸੇਵਾ ਨਾਲ ਸਬੰਧਤ ਕੀਤੇ ਗਏ ਪ੍ਰੋਜੈਕਟਾਂ ਦੀ ਤਾਰੀਫ ਕੀਤੀ ਗਈ ਤੇ ਅਗਲੇ ਸਾਲ ਲਈ ਨਵੀ ਟੀਮ ਚੁਨਣ ਦੀ ਪ੍ਰਕਿਰਆ ਸ਼ੁਰੂ ਕੀਤੀ। ਚੰਦਰ ਸ਼ੇਖਰ ਗੁਪਤਾ ਵੱਲੋਂ ਨਵੇਂ ਪ੍ਰਧਾਨ ਦੇ ਰੂਪ ਵਿਚ ਰਵਿੰਦਰ ਗੁਲਾਟੀ ਦਾ ਨਾਮ ਪੇਸ਼ ਕੀਤਾ ਗਿਆ, ਪ੍ਰਵੇਸ਼ ਗੁਪਤਾ ਨੇ ਸਮਰਥਨ ਦਿੱਤਾ ਤੇ ਹਾਜ਼ਰ ਮੈਂਬਰਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਰਵਿੰਦਰ ਗੁਲਾਟੀ ਦੀ ਪ੍ਰਧਾਨਗੀ ਤੇ ਮੋਹਰ ਲਗਾ ਦਿੱਤੀ। ਇਸੇ ਤਰਾਂ ਜਤਿੰਦਰ ਅਗਰਵਾਲ ਨੂੰ ਜਨਰਲ ਸਕੱਤਰ ਤੇ ਨਰੇਸ਼ ਕੋਹਲੀ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਪ੍ਰਦਾਨ ਕੀਤੀ ਗਈ। ਨਵ-ਨਿਯੁਕਤ ਪ੍ਰਧਾਨ ਰਵਿੰਦਰ ਗੁਲਾਟੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਤੇ ਸਭ ਦੇ ਸਹਿਯੋਗ ਦੀ ਕਾਮਨਾ ਕੀਤੀ। ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਕਿਹਾ ਕਿ ਫਗਵਾੜਾ ਸ਼ਾਖ਼ਾ ਦੀ ਪ੍ਰੇਰਨਾ ਸਦਕਾ ਹੀ ਨਵਾਂਸ਼ਹਿਰ ਸ਼ਾਖਾ ਸ਼ੁਰੂ ਕੀਤੀ ਗਈ ਸੀ। ਮੀਟਿੰਗ ਦਾ ਸੰਚਾਲਨ ਸਾਬਕਾ ਪ੍ਰਧਾਨ ਹਰਜਿੰਦਰ ਗੋਗਨਾ ਵੱਲੋਂ ਕੀਤਾ ਗਿਆ। ਪ੍ਰੋਜੈਕਟ ਡਾਇਰੈਕਟਰਾਂ ਮੈਡਮ ਸੁਸ਼ਮਾ ਸ਼ਰਮਾ, ਗੋਬਿੰਦਜੀਤ ਕੌਰ ਤੇ ਜਤਿੰਦਰ ਬੱਧਣ ਵੱਲੋਂ ਛੋਟੀਆਂ ਖੇਡਾਂ ਰਾਹੀਂ ਸਭ ਦਾ ਮਨੋਰੰਜਨ ਕੀਤਾ ਗਿਆ। ਸਭ ਦਾ ਧੰਨਵਾਦ ਚੰਦਰ ਮੋਹਨ ਸ਼ਰਮਾ ਤੇ ਸਾਬਕਾ ਪ੍ਰਧਾਨ ਰਾਕੇਸ਼ ਚੰਦਰ (ਸੀਏ) ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਸਮੂਹ ਮੈਂਬਰਾਂ ਵਲੋਂ ਰਾਸ਼ਟਰ ਗਾਨ ਗਾਇਆ ਗਿਆ। ਇਸ ਮੌਕੇ ਚੰਦਰ ਸ਼ੇਖਰ ਗੁਪਤਾ, ਪ੍ਰਵੇਸ਼ ਗੁਪਤਾ, ਇੰਦਰਜੀਤ ਸਿੰਘ, ਰਾਕੇਸ਼ ਗੁਪਤਾ, ਰਾਜ ਕੁਮਾਰ ਸ਼ਰਮਾ, ਹਰੀਸ਼ ਵਰਮਾਨੀ, ਸੁਨੀਲ ਸ਼ਰਮਾ, ਐਡਵੋਕੇਟ ਸੁਮੀਰ ਸ਼ਰਮਾ, ਡਾ. ਵਰਿੰਦਰ ਗੋਗਨਾ, ਅਲਕਾ ਵਰਮਾ, ਡਾ. ਅਨੀਤਾ ਗੋਗਨਾ, ਵਿਨੋਦ ਜਲੋਟਾ, ਨਰੇਸ਼ ਕੋਹਲੀ, ਪ੍ਰਾਚੀ ਟੰਡਨ, ਪ੍ਰਦੀਪ ਸ਼ਰਮਾ, ਨੀਲਮ ਗੁਪਤਾ, ਪਵਨ ਗੁਪਤਾ, ਡਾ. ਸੁਵੀਰਾ ਸ਼ਰਮਾ, ਸ਼ਾਲਿਨੀ ਗੁਲਾਟੀ, ਸੀਮਾ ਸ਼ਰਮਾ, ਅਜੇ ਗਰੋਵਰ, ਜਯੋਤੀ ਗੁਪਤਾ ਹਾਜ਼ਰ ਸਨ।