ਧਾਰਮਿਕ ਯਾਤਰਾ ਲਈ ਬੱਸਾਂ ਕੀਤੀਆਂ ਰਵਾਨਾ
ਧਾਰਮਿਕ ਯਾਤਰਾ ਲਈ ਬੱਸਾਂ ਕੀਤੀਆਂ ਰਵਾਨਾ
Publish Date: Thu, 22 Jan 2026 09:30 PM (IST)
Updated Date: Thu, 22 Jan 2026 09:33 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਸ਼ਿਵਸ਼ੰਕਰ ਨਿਸ਼ਕਾਮ ਸੇਵਾ ਮੰਡਲ, ਮੇਹਲੀ ਗੇਟ ਵੱਲੋਂ ਮਾਤਾ ਵੈਸ਼ਨੋ ਦੇਵੀ ਤੇ ਸ਼ਿਵ ਖੋੜੀ ਦੇ ਦਰਸ਼ਨਾਂ ਲਈ ਯਾਤਰੀਆਂ ਨਾਲ ਭਰੀ ਬੱਸ ਨੂੰ ਸ਼ਿਵ ਮੰਦਰ ਤਾਲਾਬ ਅਰੋੜੀਆਂ ਚੌਕ ਤੋਂ ਭਗਤਾਂ ਦੀ ਹਾਜ਼ਰੀ ਵਿਚ ਰਵਾਨਾ ਕੀਤਾ ਗਿਆ। ਬੱਸ ਨੂੰ ਰਵਾਨਾ ਕਰਨ ਦੀ ਰਸਮ ਦੌਰਾਨ ਪ੍ਰਦੀਪ ਕੁਮਾਰ ਟਾਹ ਨੇ ਫੀਤਾ ਕੱਟਿਆ ਤੇ ਨਾਰੀਅਲ ਭੰਨ੍ਹ ਕੇ ਬੱਸਾਂ ਨੂੰ ਰਵਾਨਾ ਕੀਤਾ। ਪ੍ਰਸਿੱਧ ਸਮਾਜਸੇਵੀ ਰਾਜਿੰਦਰ ਗੁਪਤਾ ਅਤੇ ਹਰੀਸ਼ ਵਰਮਾਨੀ ਨੇ ਮੂੰਹ ਮਿੱਠਾ ਕਰਵਾਇਆ, ਜਦਕਿ ਲੇਖਕ ਡਾ. ਜਵਾਹਰ ਧੀਰ ਨੇ ਝੰਡਾ ਦਿਖਾ ਕੇ ਮਾਂ ਭਗਵਤੀ ਤੇ ਸ਼ਿਵਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਵਿਚਕਾਰ ਬੱਸ ਨੂੰ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਨਿਸ਼ਕਾਮ ਸੇਵਾ ਮੰਡਲ ਵੱਲੋਂ ਪਿਛਲੇ 26 ਸਾਲਾਂ ਤੋਂ ਸ਼੍ਰੀ ਅਮਰਨਾਥ, ਸ਼ਿਵ ਖੋੜੀ, ਵੈਸ਼ਨੋਦੇਵੀ, ਮਣੀ ਮਹੇਸ਼ ਆਦਿ ਤੀਰਥਾਂ ਲਈ ਪ੍ਰਭੂ ਭਗਤਾਂ ਨੂੰ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ। ਕਮੇਟੀ ਪ੍ਰਮੁੱਖ ਪਵਨ ਕੁਮਾਰ ਟਾਹ, ਪ੍ਰਦੀਪ ਕੁਮਾਰ ਟਾਹ, ਰਾਕੇਸ਼ ਸ਼ਰਮਾ, ਯਸ਼ ਪਾਲ ਆਦਿ ਨੇ ਦੱਸਿਆ ਕਿ ਇਹ ਸੇਵਾ ਕਾਰਜ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ 26ਵੀਂ ਮੁਫ਼ਤ ਬੱਸ ਯਾਤਰਾ ਨੂੰ ਰਵਾਨਾ ਕਰਨ ਮੌਕੇ ਹਾਜ਼ਰ ਸ਼ਰਧਾਲੂਆਂ ਵਿਚ ਸੰਜੀਵ ਬੱਗਾ, ਸੁਦਾਮਾ, ਕ੍ਰਿਸ਼ਨ ਕੁਮਾਰ, ਅਜੈ ਨੋਨੀ, ਮੋਨੂ ਗਾਂਧੀ, ਅਰੁਣ ਧੀਰ ਕਾਲਾ, ਵਿਪਨ ਚੋਪੜਾ ਆਦਿ ਸ਼ਾਮਲ ਸਨ।