ਵਿਸ਼ਾਲ ਸ਼ੋਭਾ ਯਾਤਰਾ ਦਾ ਬਸਪਾ ਆਗੂਆਂ ਕੀਤਾ ਭਰਵਾਂ ਸਵਾਗਤ
ਵਿਸ਼ਾਲ ਸ਼ੋਭਾ ਯਾਤਰਾ ਦਾ ਬਸਪਾ ਆਗੂਆਂ ਕੀਤਾ ਭਰਵਾਂ ਸਵਾਗਤ
Publish Date: Sat, 31 Jan 2026 07:22 PM (IST)
Updated Date: Sat, 31 Jan 2026 07:25 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਜੀਟੀ ਰੋਡ ਚੱਕ ਹਕੀਮ ਤੋਂ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਗੋਲ ਚੌਂਕ ਵਿਖੇ ਬਹੁਜਨ ਸਮਾਜ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੀ ਟੀਮ ਵੱਲੋਂ ਹਲਕਾ ਇੰਚਾਰਜ ਲੇਖਰਾਜ ਜਮਾਲਪੁਰੀ ਤੇ ਹਲਕਾ ਪ੍ਰਧਾਨ ਚਿਰੰਜੀ ਲਾਲ ਕੌਂਸਲਰ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਪਾਣੀ ਤੇ ਬਿਸਕੁਟਾਂ ਦਾ ਲੰਗਰ ਵੀ ਲਗਾਇਆ। ਇਸ ਮੌਕੇ ਮਾ. ਹਰਭਜਨ ਸਿੰਘ ਬਾਲਾਲੋਂ ਸੂਬਾ ਜਨਰਲ ਸਕੱਤਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਜੀ ਦਾ ਸੁਪਨਾ ਬੇਗ਼ਮਪੁਰਾ ਰਾਜ ਦੀ ਸਥਾਪਨਾ ਨੂੰ ਪੂਰਾ ਕਰਨ ਲਈ ਬਹੁਜਨ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ। ਇਸ ਮੌਕੇ ਸੀਨੀਅਰ ਆਗੂ ਰਮੇਸ਼ ਕੌਲ, ਲੇਖਰਾਜ ਜਮਾਲਪੁਰ, ਚਿਰੰਜੀ ਲਾਲ ਕੌਂਸਲਰ, ਸ਼੍ਰੀਮਤੀ ਅਮਨਦੀਪ ਕੌਂਸਲਰ, ਅਮਰਜੀਤ ਖੁੱਤਨ, ਮਨੋਹਰ ਲਾਲ ਜੱਖੂ, ਪਰਮਜੀਤ ਖਲਵਾੜਾ, ਹਰਭਜਨ ਖਲਵਾੜਾ, ਗੁਰਦਿੱਤਾ ਬੰਗੜ, ਸੁਰਜੀਤ ਭੁੱਲਾਰਾਈ, ਰਾਮ ਮੂਰਤੀ ਖੇੜਾ, ਅਸ਼ੋਕ ਸੰਧੂ, ਗੁਰਮੀਤ ਸੁੰਨੜਾ, ਅਸ਼ੋਕ ਰਾਮਪੁਰਾ, ਪੁਸ਼ਪਿੰਦਰ ਕੌਰ ਅਠੋਲੀ, ਬੀਕੇ ਰੱਤੂ, ਬੰਟੀ ਮੋਰੋਵਾਲੀਆ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਅਮਰੀਕ ਪੰਡਵਾਂ, ਸੰਦੀਪ ਕੁਮਾਰ, ਬੀਬੀ ਗੁਰਦੇਵ ਕੌਰ, ਅਰੁਣ ਸੁਮਨ, ਸੁਰਿੰਦਰ ਭਬਿਆਣਾ, ਹਨੀ ਅਠੋਲੀ, ਮਿਸਟਰ ਬੌਬੀ, ਚਰਨਜੀਤ ਜੱਖੂ ਤੋਂ ਇਲਾਵਾ ਵੱਡੀ ਗਿਣਤੀ ’ਚਬਸਪਾ ਵਰਕਰ ਹਾਜ਼ਰ ਸਨ।