ਬ੍ਰਿਟਿਸ਼ ਸਿੱਖ ਸਕੂਲ ਦਾ ਖੇਡ ਸਮਾਰੋਹ ਸੰਪੰਨ
ਬ੍ਰਿਟਿਸ਼ ਸਿੱਖ ਸਕੂਲ ਦਾ ਸਲਾਨਾ ਖੇਡ ਸਮਾਰੋਹ ਸ਼ਾਨੋ ਸ਼ੌਕਤ ਨਾਲ ਸਮਾਪਤ
Publish Date: Fri, 06 Feb 2026 10:41 PM (IST)
Updated Date: Fri, 06 Feb 2026 10:44 PM (IST)

ਮਿੱਠੀਆਂ ਯਾਦਾਂ ਛੱਡ ਗਿਆ ਖੇਡ ਸਮਾਰੋਹ ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਬ੍ਰਿਟਿਸ਼ ਸਿੱਖ ਸਕੂਲ ਕਪੂਰਥਲਾ ਨੇ ਆਪਣੇ ਸਕੂਲ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਵਿਚ ਖੇਡਾਂ ਦਾ ਆਯੋਜਨ ਰਾਸ਼ਟਰੀ ਪੈਟਰਨ ’ਤੇ ਕੀਤਾ, ਜਿਸ ਵਿਚ ਬੱਚਿਆਂ ਨੂੰ ਇਹ ਦੱਸਿਆ ਗਿਆ ਕਿ ਖੇਡਾਂ ਮਨੁੱਖ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ। ਸਕੂਲ ਦੀ ਪ੍ਰਿੰਸੀਪਲ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਖੇਡਾਂ ਦੀ ਸ਼ੁਰੂਆਤ ਕਰਵਾਈ ਅਤੇ ਬੱਚਿਆਂ ਨੇ ਬਹੁਤ ਹੀ ਵਧੀਆ ਮਾਰਚ ਪਾਸਟ ਦਾ ਪ੍ਰਦਰਸ਼ਨ ਕੀਤਾ। ਸਲਾਮੀ ਲੈਣ ਲਈ ਪਹੁੰਚੇ ਮੁੱਖ ਮਹਿਮਾਨ ਪ੍ਰੋਫੈਸਰ ਡਾ. ਅਮਰੀਕ ਸਿੰਘ ਆਪ ਅੰਤਰਰਾਸ਼ਟਰੀ ਪੱਧਰ ਦੇ ਇੰਟਰਨੈਸ਼ਨਲ ਲੈਵਲ ਦੇ ਕੋਚ ਅਤੇ ਓਫੀਸ਼ਅਲ ਹਨ। ਮਾਰਚ ਪਾਸਟ ਤੋਂ ਬਾਅਦ ਖਿਡਾਰੀਆਂ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਅਤੇ ਮੁੱਖ ਮਹਿਮਾਨ ਨੇ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਭਾਸ਼ਣ ਵਿਚ ਇਹ ਗੱਲ ਦੱਸੀ ਕਿ ਅਜਿਹੀ ਸਿੱਖ ਸੰਸਥਾ ਜਿਹੜੀ ਕਿ ਪਹਿਲਾਂ ਹੀ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਂਦੀ ਹੈ, ਆਪਣੇ ਧਰਮ ਨਾਲ ਜੋੜਦੀ ਹੈ ਤੇ ਸਰਬ ਪੱਖੀ ਵਿਕਾਸ ਕਰਾਉਂਦੀ ਹੈ, ਉਸ ਸਕੂਲ ਦੇ ਵਿਦਿਆਰਥੀ ਦਿਨ-ਦੁਗਣੀ ਰਾਤ-ਚੌਗੁਣੀ ਤਰੱਕੀ ਕਰਨਗੇ। ਸਕੂਲ ਦੇ ਬੱਚਿਆਂ ਨੇ ਇਕ-ਇਕ ਖੇਡ ਵਿਚ ਚਾਹੇ ਉਹ 100 ਮੀਟਰ ਹੋਵੇ, 200 ਮੀਟਰ, 400 ਮੀਟਰ ਲੜਕੇ ਤੇ ਲੜਕੀਆਂ ਦੀ ਦੌੜ, ਸ਼ਾਰਟ ਪੁੱਟ, ਹਾਈ ਜੰਪ, ਲੌਂਗ ਜੰਪ ਅਜਿਹੀਆਂ ਖੇਡਾਂ ਦਾ ਆਯੋਜਨ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ। ਇਸ ਮੌਕੇ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਜਿਨਾਂ ਖਿਡਾਰੀਆਂ ਨੇ ਜਿੱਤ ਪ੍ਰਾਪਤ ਕੀਤੀ ਉਨ੍ਹਾਂ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦਕੀਤਾ ਤੇ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ।