ਰੁੱਖ ਲਗਾ ਕੇ ਮਨਾਇਆ 31ਵਾਂ ਸਥਾਪਨਾ ਦਿਵਸ
ਦੋਨਾਂ ਪੱਤਰਕਾਰ ਮੰਚ ਕਾਲਾ ਸੰਘਿਆਂ ਨੇ ਰੁੱਖ ਲਗਾ 31ਵਾਂ ਸਥਾਪਨਾ ਦਿਵਸ ਮਨਾਇਆ
Publish Date: Fri, 13 Mar 2026 09:43 PM (IST)
Updated Date: Fri, 13 Mar 2026 09:45 PM (IST)

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਦੋਨਾਂ ਇਲਾਕੇ ਦੇ ਪੱਤਰਕਾਰਾਂ ਦੀ ਉੱਘੀ ਸੰਸਥਾ ਦੋਨਾਂ ਪੱਤਰਕਾਰ ਮੰਚ ਕਾਲਾ ਸੰਘਿਆ ਦਾ 31ਵਾਂ ਸਥਾਪਨਾ ਦਿਵਸ ਫਰਜ਼ ਸੇਵਾ ਸੁਸਾਇਟੀ ਕੰਪਲੈਕਸ ਮੁੱਖ ਦਫਤਰ ਦੋਨਾਂ ’ਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਮੰਚ ਦੇ ਸਰਪ੍ਰਸਤ ਤੇ ਸੰਸਥਾਪਕ ਪ੍ਰਧਾਨ ਅਮਰਜੀਤ ਸਿੰਘ ਨਿੱਝਰ ਨੇ ਮੰਚ ਦੀ ਸ਼ੁਰੂਆਤ ਤੇ 25 ਸਾਲਾਂ ਦੇ ਸਫਰ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ। ਲੋਕ ਰੰਗ ਖਬਰਨਾਮਾ ਦੇ ਸਰਪ੍ਰਸਤ ਕੁਲਦੀਪ ਸਿੰਘ ਸੰਘਾ ਨੇ ਮੰਚ ਦੇ ਉਸਾਰੂ ਯਤਨਾਂ ਲਈ ਵਧਾਈ ਦਿੱਤੀ। ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ (ਆਬਕਾਰੀ ਤੇ ਕਰ ਵਿਭਾਗ ਕਪੂਰਥਲਾ) ਨੇ ਦੋਨਾ ਪੱਤਰਕਾਰ ਮੰਚ ਵੱਲੋਂ ਕਰਵਾਏ ਗਏ ਭਾਵਪੂਰਤ ਸਮਾਗਮ ਦੌਰਾਨ ਇੱਕ ਸਭਿਆਚਾਰਕ ਗੀਤ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਈ। ਉਨ੍ਹਾਂ ਕਿਹਾ ਕਿ ਜਿਥੇ ਦੋਨਾਂ ਪੱਤਰਕਾਰ ਮੰਚ ਨੇ ਲੰਮੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿਚ ਵਿਲੱਖਣ ਕਾਰਜ ਕੀਤੇ ਹਨ, ਉਥੇ ਹੀ ਇਲਾਕੇ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਸੁਚਾਰੂ ਢੰਗ ਨਾਲ ਚਲਾ ਕੇ ਚੰਗਾ ਨਾਮਣਾ ਖੱਟਿਆ ਹੈ। ਇਸ ਮੌਕੇ ਮੰਚ ਵੱਲੋਂ ਬੂਟੇ ਲਗਾਏ ਜਾਣ ਦੀ ਸ਼ੁਰੂਆਤ ਫਰਜ਼ ਸੇਵਾ ਸੁਸਾਇਟੀ ਕੰਪਲੈਕਸ ਵਿਖੇ ਜਗਤਾਰ ਪਰਵਾਨਾ ਯਾਦਗਾਰੀ ਮੰਚ ਦੇ ਪ੍ਰਧਾਨ ਫਤਿਹ ਸਿੰਘ ਸੋਹਲ, ਵਾਤਾਵਰਣ ਪ੍ਰੇਮੀ ਅਮਰੀਕ ਸਿੰਘ ਮੰਗੀ ਲੰਬੜ, ਰਜਿੰਦਰ ਤੂਰ, ਜਗਵੀਰ ਸਿੰਘ ਨਿੱਝਰ ਤੇ ਹੋਰ ਆਏ ਮਹਿਮਾਨਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਪੱਤਰਕਾਰ ਡਾ. ਸੁਖਵਿੰਦਰ ਸਿੰਘ ਸਿੱਧੂ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਹਿਤਕ ਗਾਇਕ ਨਰਿੰਦਰ ਸਿੰਘ ਫੁੱਲ, ਸਤਨਾਮ ਸਿੰਘ ਨਿੱਝਰ, ਸਰਵਣ ਸਿੰਘ ਸੰਘਾ, ਜੱਸ ਅਠੋਲੇ ਵਾਲਾ, ਗੁਰਦਾਵਰ ਸਿੰਘ ਬੱਸਣ, ਸਿਰਜਣਾ ਕੇਂਦਰ ਕਪੂਰਥਲਾ ਤੋਂ ਤੇਜਬੀਰ ਸਿੰਘ, ਆਸ਼ੂ ਕੁਮਾਰ, ਜਗਦੇਵ ਥਾਪਰ, ਕਪਲ ਕੁਮਾਰ, ਸੋਨੂ ਦਬੁਰਜੀ, ਸਰਬਜੀਤ ਸਿੰਘ ਸੰਧੂ, ਕੁੰਦਨ ਸਿੰਘ ਬਗੋਤਾ ਆਦਿ ਹਾਜ਼ਰ ਸਨ।