ਬਾਬਾ ਦੀਵਾਨ ਸਿੰਘ ਜੀ ਦੀ ਬਰਸੀ ’ਤੇ ਖੂਨਦਾਨ ਕੈਂਪ ਲਗਾਇਆ
ਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਦੀ ਬਰਸੀ ਤੇ ਖੂਨਦਾਨ ਕੈਂਪ ਆਯੋਜਿਤ
Publish Date: Wed, 11 Mar 2026 07:36 PM (IST)
Updated Date: Wed, 11 Mar 2026 07:39 PM (IST)

ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ : ਨੰਨੜਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਦੀ ਸਲਾਨਾ ਬਰਸੀ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੂਜੋ ਕਾਲੀਆ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਦੌਰਾਨ ਬੀਰ ਸਿੰਘ ਬਲੱਡ ਡੋਨੇਟ ਸੇਵਾ ਸੋਸਾਇਟੀ ਕਪੂਰਥਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ, ਨਿਰਮਲ ਸਿੰਘ ਜੇਈ, ਬਲਵਿੰਦਰ ਸਿੰਘ ਨੰਡਾ, ਲਖਵੀਰ ਸਿੰਘ ਸੂਜੋਕਾਲੀਆ ਦੀ ਦੇਖਰੇਖ ਹੇਠ ਜਲੰਧਰ ਦੇ ਗੰਗਾ ਬਲੱਡ ਬੈਂਕ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਖੂਨਦਾਨੀਆਂ ਨੇ ਇਸ ਪਵਿੱਤਰ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੇ ਕਿਹਾ ਕਿ ਸੋਸਾਇਟੀ ਦੁਆਰਾ ਹਰ ਸਾਲ ਇਹ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਇਸ ਦੌਰਾਨ 52 ਯੂਨਿਟ ਖੂਨ ਗੰਗਾ ਬਲੱਡ ਬੈਂਕ ਜਲੰਧਰ ਦੁਆਰਾ ਇਕੱਠਾ ਕੀਤਾ ਗਿਆ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਜਸਵੰਤ ਸਿੰਘ ਪਾਜੀਆਂ, ਨਿਰਮਲ ਸਿੰਘ ਜੇਈ, ਬਲਵਿੰਦਰ ਸਿੰਘ ਨੰਡਾ, ਲਖਵੀਰ ਸਿੰਘ ਸੂਜੋਕਾਲੀਆ, ਮਨਦੀਪ ਸਿੰਘ ਮਿੰਟੂ, ਅਮਰਿੰਦਰ ਸਿੰਘ ਟੋਨਾ, ਲਖਬੀਰ ਸਿੰਘ ਸੂਜੋਕਾਲੀਆ, ਸਰਬਜੀਤ ਸਿੰਘ ਆੜਤੀਆ ਸਾਬਕਾ ਸਰਪੰਚ, ਜਸ਼ਨਪ੍ਰੀਤ ਸਿੰਘ, ਬਿੰਦਾ ਸੈਦਪੁਰ, ਬਾਬਾ ਸੋਢੀ, ਬਿੰਦਾ ਜਾਂਗਲਾ, ਰਬਾਬੀ ਅਮਰਕੋਟ, ਕਰਮਬੀਰ ਸਿੰਘ, ਮਹਿੰਦਰ ਸਿੰਘ ਮੇਵਾ ਸਿੰਘ ਵਾਲਾ, ਜੋਗਿੰਦਰ ਸਿੰਘ ਸ਼ੇਰਾ, ਬਲਕਾਰ ਸਿੰਘ ਕਾਹਨਾ ਨੇ ਅਹਿਮ ਯੋਗਦਾਨ ਪਾਇਆ।