ਭਗਤ ਸਿੰਘ ਦੀ ਯਾਦ ’ਚ ਖੂਨਦਾਨ ਕੈਂਪ ਅੱਜ
ਸਰਦਾਰ ਭਗਤ ਸਿੰਘ ਦੀ ਯਾਦ ਵਿੱਚ ਖੂਨ ਦਾਨ ਕੈਂਪ ਦਾ ਆਯੋਜਨ ਅੱਜ ਹਨੁਮਾਨਗੜੀ ਵਿੱਚ
Publish Date: Sat, 21 Mar 2026 07:22 PM (IST)
Updated Date: Sat, 21 Mar 2026 07:25 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਹੀਦ ਭਗਤ ਸਿੰਘ ਜੀ ਦੀ ਪਾਵਨ ਯਾਦ ਵਿਚ ਸ਼ਿਵ ਸ਼ੰਕਰ ਬਲੱਡ ਸੇਵਾ ਵੈੱਲਫੇਅਰ ਸੋਸਾਇਟੀ ਵੱਲੋਂ 22 ਮਾਰਚ 2026 (ਐਤਵਾਰ) ਨੂੰ ਸਵੇਰੇ 8:00 ਵਜੇ ਸ਼੍ਰੀ ਹਨੁਮਾਨਗੜ੍ਹੀ, ਜੀਟੀ ਰੋਡ, ਫਗਵਾੜਾ ਵਿਚ ਇਕ ਵਿਸ਼ਾਲ ਰਕਤਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਵੱਛਤਾ ਅਭਿਆਨ ਸੋਸਾਇਟੀ, ਫਗਵਾੜਾ (ਰਜਿਸਟਰਡ) ਦੇ ਸਹਿਯੋਗ ਨਾਲ ਰਕਤਦਾਨ ਕਰਨ ਵਾਲੇ ਸਾਰੇ ਭਾਗੀਦਾਰਾਂ ਨੂੰ ਪੌਦੇ ਤੋਹਫ਼ੇ ਵਜੋਂ ਦਿੱਤੇ ਜਾਣਗੇ, ਜਿਸ ਨਾਲ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਵੀ ਫੈਲਾਇਆ ਜਾਵੇਗਾ। ਇਸ ਕੈਂਪ ਦਾ ਮੁੱਖ ਉਦੇਸ਼ ਖੂਨਦਾਨ ਪ੍ਰਤੀ ਜਾਗਰੂਕਤਾ ਵਧਾਉਣਾ, ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨਾ ਤੇ ਸਿਹਤਮੰਦ ਵਾਤਾਵਰਣ ਤੇ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਨਾ ਹੈ। ਆਯੋਜਕਾਂ ਨੇ ਖੇਤਰ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚੰਗੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ, ਖੁਦ ਖੂਨਦਾਨ ਕਰਨ ਤੇ ਹੋਰ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਇਹ ਜਾਣਕਾਰੀ ਲੱਲਨ ਕੁਮਾਰ, ਪ੍ਰਧਾਨ ਸ਼ਿਵ ਸ਼ੰਕਰ ਬਲੱਡ ਸੇਵਾ ਵੈੱਲਫੇਅਰ ਸੋਸਾਇਟੀ ਤੇ ਆਸ਼ੀਸ਼ ਗਾਂਧੀ, ਪ੍ਰਧਾਨ ਸਵੱਛਤਾ ਅਭਿਆਨ ਸੋਸਾਇਟੀ, ਫਗਵਾੜਾ (ਰਜਿਸਟਰਡ) ਵੱਲੋਂ ਦਿੱਤੀ ਗਈ।