ਪਿਰਾਮਿਡ ਕਾਲਜ ’ਚ ਖੂਨਦਾਨ ਕੈਂਪ ਦਾ ਆਯੋਜਨ
ਪਿਰਾਮਿਡ ਕਾਲਜ ਵਿੱਚ ਖੂਨਦਾਨ ਕੈਂਪ ਦਾ ਆਯੋਜਨ
Publish Date: Fri, 13 Mar 2026 06:53 PM (IST)
Updated Date: Fri, 13 Mar 2026 06:54 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪਿਰਾਮਿਡ ਕਾਲਜ ਫਗਵਾੜਾ ਵਿਚ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮਕਸਦ ਲੋਕਾਂ ਵਿਚ ਖੂਨ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ ਤਾਂ ਜੋ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਸ ਕੈਂਪ ਦਾ ਉਦਘਾਟਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਵਿਵੇਕ ਮਿੱਤਲ ਨੇ ਇਸ ਪਹਿਲ ਦੀ ਸਰਾਹਨਾ ਕੀਤੀ ਤੇ ਵਿਦਿਆਰਥੀਆਂ ਤੇ ਸਟਾਫ਼ ਨੂੰ ਅਜਿਹੀਆਂ ਸਮਾਜਿਕ ਸੇਵਾਵਾਂ ਵਿਚ ਸਰਗਰਮ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਕਾਲਜ ਦੇ ਐੱਮਐੱਲਐੱਸ ਵਿਭਾਗ ਦੇ ਮੈਡੀਕਲ ਪ੍ਰੋਫੈਸ਼ਨਲ ਤੇ ਵਿਦਿਆਰਥੀਆਂ ਨੇ ਪੂਰੀ ਪ੍ਰਕਿਰਿਆ ਦੀ ਦੇਖਭਾਲ ਕੀਤੀ ਤਾਂ ਜੋ ਖੂਨ ਸੁਰੱਖਿਅਤ ਤੇ ਸਾਫ਼-ਸੁਥਰੇ ਢੰਗ ਨਾਲ ਇਕੱਠਾ ਹੋ ਸਕੇ। ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਵੱਲੋਂ ਦਾਨ ਕਰਨ ਵਾਲਿਆਂ ਨੂੰ ਰਿਫਰੈਸ਼ਮੈਂਟ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ ਤੇ ਸਕੱਤਰ ਵਿਤਿਨ ਪੁਰੀ ਨੇ ਕਿਹਾ ਕਿ ਖੂਨ ਦਾਨ ਇਕ ਸਧਾਰਣ ਪਰ ਮਹੱਤਵਪੂਰਨ ਕੰਮ ਹੈ ਜੋ ਨਾ ਸਿਰਫ਼ ਜ਼ਿੰਦਗੀਆਂ ਬਚਾਉਂਦਾ ਹੈ ਬਲਕਿ ਦਾਨ ਕਰਨ ਵਾਲੇ ਦੀ ਸਿਹਤ ਲਈ ਵੀ ਲਾਭਦਾਇਕ ਹੁੰਦਾ ਹੈ ਕਿਉਂਕਿ ਇਸ ਨਾਲ ਨਵਾਂ ਖੂਨ ਬਣਦਾ ਹੈ। ਇਸ ਮੌਕੇ ਹਰਜਿੰਦਰ ਗੋਗਨਾ, ਅਜੇ ਅਗਰਵਾਲ, ਨੀਤੂ ਬਾਲਾ, ਅਤਿੰਦਰ ਪਾਲ ਸਿੰਘ, ਪ੍ਰੋ. ਮਹਾਜਨ, ਮੈਡਮ ਅਮਨਜੋਤ ਕੌਰ ਹਾਜ਼ਰ ਸਨ।