ਬਲਾਕ ਸੰਮਤੀ ਮੈਂਬਰ ਬਾਬਾ ਹੁਸ਼ਿਆਰ ਸਿੰਘ ਨੇ ਸਹੁੰ ਚੁੱਕੀ
ਵਿਰਸਾ ਵਿਹਾਰ ਵਿੱਚ ਬਲਾਕ ਸੰਮਤੀ ਮੈਂਬਰ ਬਾਬਾ ਹੁਸ਼ਿਆਰ ਸਿੰਘ ਨੇ ਸਹੁੰ ਚੁੱਕੀ
Publish Date: Sat, 28 Feb 2026 09:17 PM (IST)
Updated Date: Sat, 28 Feb 2026 09:19 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਬੀਤੇ ਦਿਨੀਂ ਵਿਰਸਾ ਵਿਹਾਰ ਕਪੂਰਥਲਾ ਵਿਖੇ ਵਰਿੰਦਰਪਾਲ ਸਿੰਘ ਬਾਜਵਾ (ਪੀਸੀਐੱਸ) ਏਡੀਸੀ ਕਪੂਰਥਲਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਦੇ ਬਲਾਕ ਸੰਮਤੀ ਮੈਂਬਰਾਂ ਦਾ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਪਿੰਡ ਅਹਿਮਦਪੁਰ (ਛੰਨਾ) ਨਾਲ ਸਬੰਧਤ ਬਾਬਾ ਹੁਸ਼ਿਆਰ ਸਿੰਘ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਬਾਬਾ ਹੁਸ਼ਿਆਰ ਸਿੰਘ ਨੇ ਚੇਅਰਮੈਨ ਸੱਜਣ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਇਸ ਅਹੁਦੇ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਨਾਲ ਕੰਮ ਕਰਨਗੇ। ਇਸ ਮੌਕੇ ਪਿੰਡ ਦੇ ਸਰਪੰਚ ਹਰਮਨਦੀਪ ਕੌਰ, ਸਕੱਤਰ ਹਰਨੇਕ ਸਿੰਘ ਤੇ ਮੈਂਬਰ ਸੁਰਿੰਦਰ ਸਿੰਘ ਸਮੇਤ ਸਪਨਦੀਪ ਸਿੰਘ, ਅਮਨਦੀਪ ਕੌਰ ਦੋਧਰ, ਅਮਨਦੀਪ ਸਿੰਘ, ਪਾਲ ਸਿੰਘ, ਸੰਤੋਖ ਸਿੰਘ, ਗੁਰਬਚਨ ਸਿੰਘ, ਬਿਕਰ, ਸੋਨੂ,ਹੀਰ, ਮੇਜਰ ਸਿੰਘ, ਮੰਨਾ, ਗੱਗੂ, ਮਲਕੀਤ ਸਿੰਘ, ਸੌਰਵ ਸਿੰਘ, ਰੋਹਿਤ ਤੇ ਪਿਆਰ ਕੌਰ (ਆਂਗਣਵਾੜੀ ਵਰਕਰ), ਸਿੰਦੀ (ਆਂਗਣਵਾੜੀ ਹੈਲਪਰ), ਸੁਰਜੀਤ ਕੌਰ, ਚਰਨਜੀਤ ਕੌਰ (ਗੋਗੀ), ਜਸਵਿੰਦਰ ਕੌਰ, ਜੋਗਿੰਦਰ ਕੌਰ, ਪਰਮਜੀਤ ਕੌਰ (ਪੰਮੀ), ਬੀਬੀ ਬੰਸੋ, ਸੀਤਾ, ਕੁਲਵਿੰਦਰ ਕੌਰ, ਨਿਰਮਲਾ, ਸੋਨੀਆ, ਮੰਜੂ, ਦੇਬੋ, ਮਿੰਦਰ ਕੌਰ (ਮਿੰਦੋ), ਆਸ਼ਾ ਰਾਣੀ, ਨਿੰਬਾ, ਬਾਬੂ, ਪਰਵੀਨ, ਗੁਰਵਿੰਦਰ ਕੌਰ, ਏਐਸਆਈ. ਜਿੰਦਰ ਲਾਲ ਤੇ ਏਐੱਸਆਈ. ਲਖਵਿੰਦਰ ਸਿੰਘ (ਚੌਂਕੀ ਮੋਠਾਂਵਾਲ) ਸਮੇਤ ਮਨਸੀਰਤ ਕੌਰ, ਮਨੂ, ਮਨਪ੍ਰੀਤ ਸਿੰਘ, ਨੂਰ, ਲਵਪ੍ਰੀਤ ਸਿੰਘ ਅਤੇ ਹਰਗੁਣ ਕੌਰ ਤੇ ਪਿੰਡ ਵਾਸੀਆਂ ਨੇ ਬਾਬਾ ਹੁਸ਼ਿਆਰ ਸਿੰਘ ਨੂੰ ਨਵੇਂ ਅਹੁਦੇ ਦੀ ਸਹੁੰ ਚੁੱਕਣ ‘ਤੇ ਵਧਾਈ ਦਿੰਦਿਆਂ ਉਨ੍ਹਾਂ ਤੋਂ ਪਿੰਡ ਦੇ ਵਿਕਾਸ ਤੇ ਲੋਕ-ਭਲਾਈ ਦੇ ਕੰਮਾਂ ਨੂੰ ਤਰਜੀਹ ਦੇਣ ਦੀ ਉਮੀਦ ਜਤਾਈ।