ਬਲਾਕ ਪ੍ਰਧਾਨ ਟਾਂਡੀ ਵੱਲੋਂ ਨਵੇਂ ਡੀਐੱਸਪੀ ਦਾ ਸਵਾਗਤ
ਬਲਾਕ ਪ੍ਰਧਾਨ ਮਲਕੀਤ ਸਿੰਘ ਟਾਂਡੀ ਵੱਲੋਂ ਨਵੇਂ ਭੁਲੱਥ ਡੀਐਸਪੀ ਦਾ ਸਵਾਗਤ
Publish Date: Thu, 23 Apr 2026 08:33 PM (IST)
Updated Date: Fri, 24 Apr 2026 04:11 AM (IST)
ਕੈਪਸ਼ਨ : 23ਕੇਪੀਟੀ40 ਭੁਲੱਥ ਦੇ ਨਵੇਂ ਡੀਐਸਪੀ ਗਗਨਦੀਪ ਸਿੰਘ ਘੁੰਮਣ ਨੂੰ ਗੁਲਦਸਤਾ ਭੇਟ ਕਰਦੇ ਹੋਏ ਮਲਕੀਤ ਸਿੰਘ ਟਾਂਡੀ, ਸਰਬਜੀਤ ਸਿੰਘ, ਸੰਨੀ ਨਡਾਲਾ ਤੇ ਹੋਰ। ਕੰਗ ਪੰਜਾਬੀ ਜਾਗਰਣ ਨਡਾਲਾ : ‘ਆਪ’ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਟਾਂਡੀ ਵੱਲੋਂ ਭੁਲੱਥ ਦੇ ਨਵੇਂ ਡੀਐੱਸਪੀ ਗਗਨਦੀਪ ਸਿੰਘ ਘੁੰਮਣ ਦਾ ਚਾਰਜ ਸੰਭਾਲਣ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਟਾਂਡੀ ਨੇ ਡੀਐੱਸਪੀ ਗਗਨਦੀਪ ਸਿੰਘ ਘੁੰਮਣ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਦੇ ਸਹਿਯੋਗ ਨਾਲ ਇਲਾਕੇ ’ਚ ਅਮਨ-ਕਾਨੂੰਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।ਇਸ ਮੌਕੇ ਹੋਰ ਹਾਜ਼ਰ ਸ਼ਖਸੀਅਤਾਂ ਵਿੱਚ ਡਾਕਟਰ ਸਰਬਜੀਤ ਸਿੰਘ ਬਲਾਕ ਪ੍ਰਧਾਨ, ਸੰਨੀ ਨਡਾਲਾ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਟਾਂਡੀ ਆੜ੍ਹਤੀਆ ਤੇ ਸ਼ਮਸ਼ੇਰ ਸਿੰਘ ਚੀਮਾ ਵੀ ਮੌਜੂਦ ਸਨ। ਸਭ ਨੇ ਮਿਲ ਕੇ ਡੀਐੱਸਪੀ ਗਗਨਦੀਪ ਸਿੰਘ ਘੁੰਮਣ ਨੂੰ ਉਨ੍ਹਾਂ ਦੇ ਨਵੇਂ ਅਹੁਦੇ ਲਈ ਵਧਾਈ ਦਿੱਤੀ ਤੇ ਭਵਿੱਖ ਵਿੱਚ ਇਲਾਕੇ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।