ਬੇਬੇ ਨਾਨਕੀ ਕਾਲਜ ਮਿੱਠੜਾ ’ਚ ਕਰਵਾਏ ਬਲਾਕ ਪੱਧਰੀ ਖੇਡ ਮੁਕਾਬਲੇ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਸਫ਼ਲ ਆਯੋਜਨ
Publish Date: Fri, 06 Feb 2026 09:42 PM (IST)
Updated Date: Fri, 06 Feb 2026 09:44 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਮਾਈ ਭਾਰਤ ਕਪੂਰਥਲਾ ਦੇ ਸਹਿਯੋਗ ਨਾਲ ਸਾਲਾਨਾ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੋਚ ਪ੍ਰੋ. ਡਾ. ਅਮਰੀਕ ਸਿੰਘ ਤੇ ਡਾ. ਪਰਮਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਸਰੀਰਕ ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭਾਗ ਲੈਣ ਵਾਲਿਆਂ ਟੀਮਾਂ ਦੁਆਰਾ ਮਾਰਚ ਪਾਸਟ ਉਪਰੰਤ ਮੁੱਖ ਮਹਿਮਾਨਾਂ ਤੋਂ ਰਸਮੀ ਆਗਿਆ ਲੈ ਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਦੌਰਾਨ ਵਾਲੀਬਾਲ, ਫੁੱਟਬਾਲ, ਲੰਬੀ ਛਾਲ, ਸ਼ਾਟਪੁੱਟ, ਰੱਸਾਕੱਸੀ, ਬੈਡਮਿੰਟਨ, 100 ਮੀਟਰ, 400 ਮੀਟਰ, 800 ਮੀਟਰ ਤੇ 1600 ਮੀਟਰ ਦੌੜ ਆਦਿ ਖੇਡਾਂ ਵਿਚ ਲੜਕੇ-ਲੜਕੀਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ, ਭੁਲਾਣਾ, ਜਵਾਹਰ ਨਵੋਦਿਆ ਵਿਦਿਆਲਾ, ਮਸੀਤਾਂ, ਅਮਰਪੁਰੀ ਸਕੂਲ ਗੋਇੰਦਵਾਲ ਸਾਹਿਬ, ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ, ਬੀਐੱਸਟੀ ਸਕੂਲ ਸੂਜੋ ਕਾਲੀਆ ਆਦਿ ਸਮੇਤ ਵੱਖ-ਵੱਖ ਸੰਸਥਾਵਾਂ ਨੇ ਭਾਗ ਲਿਆ। ਇਸ ਮੌਕੇ ਸਟੇਟ ਅਵਾਰਡੀ ਸ਼੍ਰੀ ਰੋਸ਼ਨ ਖੈੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਅਮਰਪੁਰੀ ਸਕੂਲ ਗੋਇੰਦਵਾਲ ਸਾਹਿਬ ਤੋਂ ਐੱਮਡੀ ਸੁਖਦੀਪ ਸਿੰਘ ਬਾਵਾ ਤੇ ਪ੍ਰਿੰਸੀਪਲ ਮੈਡਮ ਹਰਨਰਿੰਦਰਦੀਪ ਕੌਰ, ਬੀਐੱਸਟੀ ਸਕੂਲ ਤੋਂ ਪ੍ਰਿੰਸੀਪਲ ਮਨਿੰਦਰ ਸਿੰਘ ਮਹਿਮਾਨ ਵਜੋਂ ਹਾਜ਼ਰ ਰਹੇ। ਖੇਡ ਮੁਕਾਬਲਿਆਂ ਨੂੰ ਪਾਰਦਰਸ਼ਤਾ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਆਰਸੀਐੱਫ ਤੋਂ ਐਥਲੈਟਿਕ ਕੋਚ ਸਤਨਾਮ ਸਿੰਘ ਤੇ ਫੁੱਟਬਾਲ ਕੋਚ ਰਾਹੁਲ, ਅਮਰਪੁਰੀ ਸਕੂਲ ਤੋਂ ਸੁਨੀਲ ਜੀ, ਯੂਨੀਵਰਸਿਟੀ ਕਾਲਜ ਜੰਡਿਆਲਾ ਤੋਂ ਗੌਰਵ ਜੀ ਤੇ ਸਬੰਧਤ ਕਾਲਜ ਤੋਂ ਗੁਰਮੁਖ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਪਲਕਾ ਤੇ ਮੈਡਮ ਅਮਨਦੀਪ ਕੌਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਮੰਚ ਦਾ ਸੰਚਾਲਨ ਅਮਰਦੀਪ ਸਿੰਘ ਤੇ ਮੈਡਮ ਅਨਾਮਿਕਾ ਦੁਆਰਾ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਲਈ ਹਾਜ਼ਰ ਹੋਈਆਂ ਸਭ ਸੰਸਥਾਵਾਂ ਤੇ ਟੀਮਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਈਵੈਂਟ ਕੋ-ਆਰਡੀਨੇਟਰ ਡਾ. ਪਰਮਜੀਤ ਕੌਰ, ਮੁਖੀ ਕਾਮਰਸ ਵਿਭਾਗ ਨੇ ਕਿਹਾ ਕਿ ਕਾਲਜ ਭਵਿੱਖ ਵਿਚ ਵੀ ਖੇਡਾਂ ਤੇ ਵਿਦਿਅਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਮੁੱਖ ਮਹਿਮਾਨ ਪ੍ਰੋ. ਡਾ. ਅਮਰੀਕ ਸਿੰਘ ਜੀ ਤੇ ਡਾ. ਪਰਮਿੰਦਰ ਸਿੰਘ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਿੰਡ ਪੱਧਰ ‘ਤੇ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਪ੍ਰਤਿਭਾਵਾਂ ਨੂੰ ਨਿਖਾਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਜੇਤੂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡਮ ਗਗਨਦੀਪ ਕੌਰ, ਜ਼ਿਲ੍ਹਾ ਯੂਥ ਅਫਸਰ, ਮਾਈ ਭਾਰਤ ਕਪੂਰਥਲਾ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਰਹੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।