ਬੀਬੀ ਪਰਮਜੀਤ ਕੌਰ ਪ੍ਰਭੂ ਨਾਲ ਜੁੜੇ ਹੋਏ ਸਨ : ਸਾਈਂ ਜੀ
ਬੀਬੀ ਪਰਮਜੀਤ ਕੌਰ ਕਾਹਲੋਂ ਪ੍ਰਭੂ ਸਿਮਰਨ ਅਤੇ ਸਮਾਜ ਸੇਵਾ ਨਾਲ ਜੁੜੇ ਹੋਏ ਸਨ ਬਾਬਾ ਕਰਨੈਲ ਸ਼ਾਹ।
Publish Date: Fri, 23 Jan 2026 07:08 PM (IST)
Updated Date: Fri, 23 Jan 2026 07:09 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਸਾਹਨੀ ਦੀ ਸਮਾਜਸੇਵੀ ਸ਼ਖ਼ਸੀਅਤ ਤੇ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਰਨਵੀਰ ਸਿੰਘ ਕਾਹਲੋਂ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਪਰਮਜੀਤ ਕੌਰ ਕਾਹਲੋਂ ਧਰਮ ਪਤਨੀ ਪਿਆਰਾ ਸਿੰਘ ਕਾਹਲੋਂ ਮਾਹੀਕੇ, ਦਾ ਪਿਛਲੇ ਦਿਨੀਂ ਅਚਾਨਕ ਅਮਰੀਕਾ ’ਚ ਦੇਹਾਂਤ ਹੋ ਗਿਆ ਸੀ। ਪਿੰਡ ਸਾਹਨੀ ਦੀਆਂ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਗੱਦੀ ਨਸ਼ੀਨ ਸਾਈਂ ਬਾਬਾ ਕਰਨੈਲ ਸ਼ਾਹ, ਭਾਈ ਗੁਰਦੀਪ ਸਿੰਘ ਪ੍ਰੇਮ ਪੁਰ, ਬਾਬਾ ਮਹੇਸ਼ ਚੰਦਰ, ਗਿਆਨੀ ਰਣਜੀਤ ਸਿੰਘ, ਕੀਰਤਨੀਏ ਭਾਈ ਸੰਦੀਪ ਸਿੰਘ ਪ੍ਰੇਮ ਪੁਰ ਵੱਲੋਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬਾਬਾ ਕਰਨੈਲ ਸ਼ਾਹ ਸਮੇਤ ਉਨ੍ਹਾਂ ਸਾਂਝੇ ਤੌਰ ’ਤੇ ਦੱਸਿਆ ਕਿ ਬੀਬੀ ਪਰਮਜੀਤ ਕੌਰ ਕਾਹਲੋਂ ਇਕ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ ਤੇ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਸਹਿਯੋਗ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਨੂੰ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਜਿਸ ਮੁਕਾਮ ’ਤੇ ਪਹੁੰਚਿਆ ਹੈ, ਇਹ ਸਭ ਬੀਬੀ ਪਰਮਜੀਤ ਕੌਰ ਕਾਹਲੋਂ ਦੇ ਹਮੇਸ਼ਾਂ ਨਿਮਰਤਾ ਵਿਚ ਰਹਿੰਦਿਆਂ ਵਾਹਿਗੁਰੂ ਪਰਮਾਤਮਾ ਪ੍ਰਤੀ ਸਿਮਰਨ ਤੇ ਲੋਕ ਸੇਵਾ ਭਾਵਨਾ ਦਾ ਹੀ ਨਤੀਜਾ ਹੈ। ਉਨ੍ਹਾਂ ਵੱਲੋਂ ਸਾਂਝੇ ਤੌਰ ’ਤੇ ਵਾਹਿਗੁਰੂ ਪਰਮਾਤਮਾ ਅੱਗੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਤੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ ਗਈ। ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸੰਜੀਵ ਗੋਗੂ, ਰਣਧੀਰ ਸਿੰਘ, ਜੀਤ ਸਿੰਘ, ਗਿਆਨੀ ਅਜੀਤ ਸਿੰਘ, ਸਾਬਕਾ ਪੰਚ ਭੁਪਿੰਦਰ ਸਿੰਘ, ਸਾਬਕਾ ਸਰਪੰਚ ਰਾਮ ਪਾਲ ਸਾਹਨੀ ਵੀ ਸ਼ਾਮਲ ਹਨ।