ਬੀਬੀ ਬਲਵੰਤ ਕੌਰ ਦਾ ਬਰਸੀ ਸਮਾਗਮ ਕੱਲ੍ਹ
ਬੀਬੀ ਬਲਵੰਤ ਕੌਰ ਦੀ ਬਰਸੀ ਸਮਾਗਮ ਕੱਲ੍ਹ, ਅੱਖਾਂ ਦਾ ਚੈੱਕ ਅੱਪ ਕੈਂਪ ਵੀ ਲਗਾਇਆ ਜਾਵੇਗਾ
Publish Date: Thu, 19 Mar 2026 09:40 PM (IST)
Updated Date: Thu, 19 Mar 2026 09:43 PM (IST)

ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂਕੇ ਵੱਲੋਂ ਪ੍ਰਧਾਨ ਤਰਲੋਚਨ ਸਿੰਘ ਚਾਨਾ, ਮੀਤ ਪ੍ਰਧਾਨ ਗੁਰਦਿਆਲ ਸਿੰਘ ਯੂਕੇ ਦੀ ਦੇਖ-ਰੇਖ ਵਿਚ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ, ਸਮੂਹ ਟਰੱਸਟ ਮੈਂਬਰਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸਾਹਿਬ ਦੀ ਸੰਸਥਾਪਕ ਤੇ ਸੇਵਾ ਦੀ ਮੂਰਤ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਯੂਕੇ ਦੀ 17ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ 21 ਮਾਰਚ ਨੂੰ ਹੋਵੇਗਾ ਤੇ ਇਸ ਸਮੇਂ ਅੱਖਾਂ ਦਾ ਫ੍ਰੀ ਕੈਂਪ ਵੀ ਲਗਾਇਆ ਜਾਵੇਗਾ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 21 ਮਾਰਚ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਭਾਈ ਗੁਰਦੇਵ ਸਿੰਘ ਯੂਕੇ ਦੰਦੂਪੁਰ ਵਾਲੇ ਤੇ ਭਾਈ ਅਮਰਦੀਪ ਸਿੰਘ ਹਜ਼ੂਰੀ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਤੇ ਹੋਰ ਵਿਦਵਾਨ ਕਥਾ ਵਾਚਕ ਕਥਾ ਵਿਚਾਰਾਂ ਕਰਨਗੇ। ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਟਰੱਸਟ ਦੇ ਮੀਤ ਪ੍ਰਧਾਨ ਤੇ ਮੈਨੇਜਰ ਗੁਰਦਿਆਲ ਸਿੰਘ ਯੂਕੇ ਨੇ ਦੱਸਿਆ ਕਿ ਨਾਮ ਦੇ ਰਸੀਏ ਤੇ ਮਨੁੱਖਤਾ ਦੇ ਹਮਦਰਦ ਬੀਬੀ ਬਲਵੰਤ ਕੌਰ ਜੀ ਦੀ ਯਾਦ ਵਿਚ ਸਵੇਰੇ ਸਾਢੇ 9.30 ਵਜੇ ਤੋਂ ਸ਼ਾਮ 3 ਵਜੇ ਤੱਕ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਡਾ. ਅਮਨਦੀਪ ਸਿੰਘ ਅਰੋੜਾ (ਅਰੋੜਾ ਆਈ ਹਸਪਤਾਲ ਜਲੰਧਰ) ਵੱਲੋਂ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਲੋੜ ਅਨੁਸਾਰ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਅੱਖਾਂ ਦੇ ਮੁਫਤ ਲੈੱਨਜ਼ ਵੀ ਪਾਏ ਜਾਣਗੇ। ਇਸ ਮੌਕੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਦੇ ਟਰੱਸਟੀ ਵੀ ਹਾਜ਼ਰ ਸਨ।