ਭਾਕਿਯੂ ਕਾਦੀਆਂ ਨੇ ਡੀਸੀ ਬਾਂਸਲ ਨੂੰ ਦਿੱਤਾ ਮੰਗ ਪੱਤਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਡੀਸੀ ਬਾਂਸਲ ਨੂੰ ਦਿੱਤਾ ਮੰਗ ਪੱਤਰ
Publish Date: Sat, 11 Apr 2026 07:31 PM (IST)
Updated Date: Sat, 11 Apr 2026 07:32 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਨਾਲ ਕਿਸਾਨੀ ਮੁੱਦਿਆਂ ’ਤੇ ਮੀਟਿੰਗ ਹਾਲ ਵਿੱਚ ਸ਼ਾਂਤੀਪੂਰਵਕ ਹੋਈ। ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿਟਾ ਨੇ ਕਿਹਾ ਕਿ ਜੋ ਕਿਸਾਨਾਂ ਦੀ ਬਾਰਿਸ਼, ਹਨੇਰੀ ਨਾਲ ਕਣਕ, ਸਬਜ਼ੀਆਂ ਦੀ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਉਸ ਦਾ ਗਰਦੋਰੀ ਕਰ ਕੇ ਜਾਇਜ਼ ਮੁਆਵਜ਼ਾ ਦਿੱਤਾ ਜਾਵੇ ਅਤੇ ਮੰਡੀਆਂ ਵਿੱਚ ਕਣਕ ਆਉਣੀ ਸ਼ੁਰੂ ਹੋ ਚੁੱਕੀ ਹੈ, ਉਸ ਵਾਸਤੇ ਪਾਣੀ, ਛਾਂ, ਬਾਰਦਾਨੇ, ਕੰਡਿਆਂ ਦੀ ਚੈਕਿੰਗ ਤੇ ਕਿਸਾਨਾਂ ਦੇ ਖਾਤੇ ਵਿੱਚ 48 ਘੰਟੇ ਵਿੱਚ ਪੇਮੈਂਟ ਪਾਈ ਜਾਵੇ ਅਤੇ ਜੋ ਪੰਜਾਬ ਦੇ ਗੁਦਾਮਾਂ ਵਿੱਚ ਕਣਕ, ਚਾਲ ਨਾਲ ਗੁਦਾਮ ਭਰੇ ਹੋਏ ਹਨ ਉਹ ਸਪੈਸ਼ਲ ਟਰੇਨਾਂ ਲਾ ਕੇ ਦੂਸਰੇ ਸੂਬੇ ਨੂੰ ਭੇਜਿਆ ਜਾਵੇ ਤਾਂ ਕਿ ਨਵੀਂ ਫਸਲ ਲਈ ਜਗ੍ਹਾ ਬਣਾਈ ਜਾਵੇ ਅਤੇ ਜੋ ਪਿਛਲੇ ਸਾਲ 2025 ਅਗਸਤ ਵਿੱਚ ਹੜ੍ਹਾਂ ਕਾਰਨ ਜ਼ਿਲ੍ਹੇ ਵਿੱਚ ਝੋਨੇ ਦੀ ਫਸਲ ਮਾਰੀ ਗਈ ਸੀ, ਉਸ ਦਾ ਅੱਜ ਤੱਕ ਕਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਜਲਦੀ ਮੁਆਵਜ਼ਾ ਦਿਵਾਇਆ ਜਾਵੇ, ਜੋ ਆਲੂਆਂ ਦਾ ਰੇਟ ਮੰਡੀ ਵਿੱਚ 2-3 ਰੁਪਏ ਕਿੱਲੋ ਵਿਕ ਰਿਹਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਗੁਆਂਢੀਆਂ ਦੇਸ਼ਾਂ ਦਾ ਬਾਰਡਰ ਖੋਲ ਕੇ ਅਰਬ ਜਾਂ ਯੂਰਪ ਦੇਸ਼ਾਂ ਨੂੰ ਆਲੂਆਂ, ਸਬਜ਼ੀਆਂ ਦਾ ਐਕਸਪੋਰਟ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਫਸਲ ਦਾ ਚੰਗਾ ਰੇਟ ਲੈ ਕੇ ਕਿਸਾਨ ਖੁਦਕਸ਼ੀਆਂ ਤੋਂ ਬਚਣ ਤੇ ਵਧੀਆ ਜੀਵਨ ਬਤੀਤ ਕਰ ਸਕਣ। ਸਮੂਹ ਦਫ਼ਤਰਾਂ ਵਿੱਚ ਵੱਡੇ ਪੱਧਰ ’ਤੇ ਰਿਸ਼ਵਤਖੋਰੀ ਬੰਦ ਕੀਤੀ ਜਾਵੇ ਤੇ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਖਾਸ ਕਰ ਕੇ ਪਟਵਾਰੀ, ਕਾਨੂੰਨਗੋ, ਸੁਵਿਧਾ ਸੈਂਟਰ, ਫਰਦ ਕੇਂਦਰ ਵਿੱਚ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਜ਼ਿਲ੍ਹੇ ਵਿੱਚ ਸਿਲੰਡਰਾਂ ਦੀ ਬਹੁਤ ਕਿੱਲਤ ਹੈ, ਲੋਕ ਦੁਖੀ ਹਨ 2-2 ਮਹੀਨੇ ਵਾਰੀ ਨਹੀਂ ਆਉਂਦੀ, ਸਿਲੰਡਰ ਜਲਦੀ ਦਵਾਏ ਜਾਣ, ਜੋ ਪੱਡਾ ਮਹਿਕਮੇ ਵਾਲੇ ਲੋਕਾਂ ਤੋਂ ਨਾਜਾਇਜ਼ ਪੈਸੇ ਲੈਂਦੇ ਹਨ। ਲਿੰਕ ਸੜਕ 22 ਫੁੱਟ ’ਤੇ ਵੀ ਲੋਕਾਂ ਨੂੰ ਨਾਜਾਇਜ਼ ਤੰਗ ਕਰਦੇ ਹਨ, ਸਾਨੂੰ ਜ਼ਿਲ੍ਹੇ ਦੀ ਪੁੱਡਾ ਦੀ ਲਿਸਟ ਦਿੱਤੀ ਜਾਵੇ ਤੇ ਪੁੱਡਾ ਮਹਿਕਮੇ ਨੂੰ ਹਦਾਇਤ ਕੀਤੀ ਜਾਵੇ। ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ, ਜੋਗਿੰਦਰ ਸਿੰਘ ਬਾਗੜੀਆ ਜ਼ਿਲ੍ਹਾ ਮੀਤ ਪ੍ਰਧਾਨ, ਜੋਗਾ ਸਿੰਘ ਬਲਾਕ ਪ੍ਰਧਾਨ ਨਡਾਲਾ, ਨਿਰਮਲ ਸਿੰਘ ਬਲਾਕ ਪ੍ਰਧਾਨ ਬੇਗੋਵਾਲ, ਬਖਸ਼ੀਸ਼ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਸਵਰਨ ਸਿੰਘ ਸਰਪੰਚ ਨਾਨਕਪੁਰ, ਦੀਦਾਰ ਸਿੰਘ, ਗੁਰਦੀਪ ਸਿੰਘ, ਮੋਹਨ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ ਪ੍ਰੇਜ਼ ਨਗਰ, ਸਤਬੀਰ ਸਿੰਘ ਪ੍ਰੇਜ਼ ਨਗਰ, ਹਰਜੀਤ ਸਿੰਘ, ਸੁਖਦੇਵ ਸਿੰਘ, ਜਸਕੀਰਤ ਸਿੰਘ, ਵਰਿੰਦਰ ਸਿੰਘ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਮਹਿੰਦਰ ਸਿੰਘ, ਪਾਲ ਸਿੰਘ, ਗੁਰਦੀਪ ਸਿੰਘ, ਹਰਮਿੰਦਰਪਾਲ ਕਾਲਾ ਸੰਘਿਆਂ, ਰਘਬੀਰ ਸਿੰਘ, ਬਲਕਾਰ ਸਿੰਘ, ਨਿਸ਼ਾਨ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।