- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਡੀਸੀ ਬਾਂਸਲ ਨੂੰ ਦਿੱਤਾ ਮੰਗ ਪੱਤਰ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਨਾਲ ਕਿਸਾਨੀ ਮੁੱਦਿਆਂ ’ਤੇ ਮੀਟਿੰਗ ਹਾਲ ਵਿੱਚ ਸ਼ਾਂਤੀਪੂਰਵਕ ਹੋਈ। ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿਟਾ ਨੇ ਕਿਹਾ ਕਿ ਜੋ ਕਿਸਾਨਾਂ ਦੀ ਬਾਰਿਸ਼, ਹਨੇਰੀ ਨਾਲ ਕਣਕ, ਸਬਜ਼ੀਆਂ ਦੀ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਉਸ ਦਾ ਗਰਦੋਰੀ ਕਰ ਕੇ ਜਾਇਜ਼ ਮੁਆਵਜ਼ਾ ਦਿੱਤਾ ਜਾਵੇ ਅਤੇ ਮੰਡੀਆਂ ਵਿੱਚ ਕਣਕ ਆਉਣੀ ਸ਼ੁਰੂ ਹੋ ਚੁਕੀ ਹੈ, ਉਸ ਵਾਸਤੇ ਪਾਣੀ, ਛਾਂ, ਬਾਰਦਾਨੇ, ਕੰਡਿਆਂ ਦੀ ਚੈਕਿੰਗ ਤੇ ਕਿਸਾਨਾਂ ਦੇ ਖਾਤੇ ਵਿੱਚ 48 ਘੰਟੇ ਵਿੱਚ ਪੇਮੈਂਟ ਪਾਈ ਜਾਵੇ ਅਤੇ ਜੋ ਪੰਜਾਬ ਦੇ ਗੁਦਾਮਾਂ ਵਿੱਚ ਕਣਕ, ਚਾਲ ਨਾਲ ਗੁਦਾਮ ਭਰੇ ਹੋਏ ਹਨ, ਉਹ ਸਪੈਸ਼ਲ ਟਰੇਨਾਂ ਲਾ ਕੇ ਦੂਸਰੇ ਸੂਬੇ ਨੂੰ ਭੇਜਿਆ ਜਾਵੇ ਤਾਂ ਕਿ ਨਵੀਂ ਫਸਲ ਲਈ ਜਗਾ ਬਣਾਈ ਜਾਵੇ ਅਤੇ ਜੋ ਪਿਛਲੇ ਸਾਲ 2025 ਅਗਸਤ ਵਿੱਚ ਹੜਾ ਕਾਰਨ ਜ਼ਿਲ੍ਹੇ ਵਿੱਚ ਝੋਨੇ ਦੀ ਫਸਲ ਮਾਰੀ ਗਈ ਸੀ ਉਸਦਾ ਅੱਜ ਤੱਕ ਕਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਜਲਦੀ ਮੁਆਵਜ਼ਾ ਦਿਵਾਇਆ ਜਾਵੇ, ਜੋ ਆਲੂਆਂ ਦਾ ਰੇਟ ਮੰਡੀ ਵਿੱਚ 2-3 ਰੁਪਏ ਕਿੱਲੋ ਵਿਕ ਰਿਹਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਗੁਆਂਢੀਆਂ ਦੇਸ਼ਾਂ ਦਾ ਬਾਰਡਰ ਖੋਲ ਕੇ ਅਰਬ ਜਾਂ ਯੂਰਪ ਦੇਸ਼ਾਂ ਨੂੰ ਆਲੂਆਂ, ਸਬਜੀਆਂ ਦਾ ਐਕਸਪੋਰਟ ਕਰਨ ਦੀ ਮਨਜੂਰੀ ਦਿੱਤੀ ਜਾਵੇ ਤਾਂ ਕਿ ਫਸਲ ਦਾ ਚੰਗਾ ਰੇਟ ਲੈ ਕੇ ਕਿਸਾਨ ਖੁਦਕਸ਼ੀਆ ਤੋਂ ਬਚਣ ਤੇ ਵਧੀਆ ਜੀਵਨ ਬਤੀਤ ਕਰ ਸਕਣ। ਸਮੂਹ ਦਫਤਰਾਂ ਵਿੱਚ ਵੱਡੇ ਪੱਧਰ ’ਤੇ ਰਿਸ਼ਵਤਖੋਰੀ ਬੰਦ ਕੀਤੀ ਜਾਵੇ ਤੇ ਦਫ਼ਤਰ ਵਿੱਚ ਮੁਲਾਜਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਖਾਸ ਕਰ ਕੇ ਪਟਵਾਰੀ, ਕਾਨੂੰਨਗੋ, ਸੁਵਿਧਾ ਸੈਂਟਰ, ਫਰਦ ਕੇਂਦਰ ਵਿੱਚ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਜਿਲੇ ਵਿੱਚ ਸਿਲੰਡਰਾਂ ਦੀ ਬਹੁਤ ਕਿੱਲਤ ਹੈ, ਲੋਕ ਦੁਖੀ ਹਨ 2-2 ਮਹੀਨੇ ਵਾਰੀ ਨਹੀਂ ਆਉਂਦੀ, ਸਿਲੰਡਰ ਜਲਦੀ ਦਵਾਏ ਜਾਣ, ਜੋ ਪੱਡਾ ਮਹਿਕਮੇ ਵਾਲੇ ਲੋਕਾਂ ਤੋਂ ਨਾਜਾਇਜ਼ ਪੈਸੇ ਲੈਂਦੇ ਹਨ। Çਲਿੰਕ ਸੜਕ 22 ਫੁੱਟ ’ਤੇ ਵੀ ਲੋਕਾਂ ਨੂੰ ਨਾਜਾਇਜ਼ ਤੰਗ ਕਰਦੇ ਹਨ, ਸਾਨੂੰ ਜ਼ਿਲ੍ਹੇ ਦੀ ਪੁੱਡਾ ਦੀ ਲਿਸਟ ਦਿੱਤੀ ਜਾਵੇ ਤੇ ਪੁੱਡਾ ਮਹਿਕਮੇ ਨੂੰ ਹਦਾਇਤ ਕੀਤੀ ਜਾਵੇ। ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ, ਜੋਗਿੰਦਰ ਸਿੰਘ ਬਾਗੜੀਆ ਜ਼ਿਲ੍ਹਾ ਮੀਤ ਪ੍ਰਧਾਨ, ਜੋਗਾ ਸਿੰਘ ਬਲਾਕ ਪ੍ਰਧਾਨ ਨਡਾਲਾ, ਨਿਰਮਲ ਸਿੰਘ ਬਲਾਕ ਪ੍ਰਧਾਨ ਬੇਗੋਵਾਲ, ਬਖਸ਼ੀਸ਼ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਸਵਰਨ ਸਿੰਘ ਸਰਪੰਚ ਨਾਨਕਪੁਰ, ਦੀਦਾਰ ਸਿੰਘ, ਗੁਰਦੀਪ ਸਿੰਘ, ਮੋਹਨ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ ਪ੍ਰੇਜ਼ ਨਗਰ, ਸਤਬੀਰ ਸਿੰਘ ਪ੍ਰੇਜ਼ ਨਗਰ, ਹਰਜੀਤ ਸਿੰਘ, ਸੁਖਦੇਵ ਸਿੰਘ, ਜਸਕੀਰਤ ਸਿੰਘ, ਵਰਿੰਦਰ ਸਿੰਘ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਮਹਿੰਦਰ ਸਿੰਘ, ਪਾਲ ਸਿੰਘ, ਗੁਰਦੀਪ ਸਿੰਘ, ਹਰਮਿੰਦਰਪਾਲ ਕਾਲਾ ਸੰਘਿਆਂ, ਰਘਬੀਰ ਸਿੰਘ, ਬਲਕਾਰ ਸਿੰਘ, ਨਿਸ਼ਾਨ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।