ਕਿਸਾਨ ਯੂਨੀਅਨਾਂ ਨੇ ਸਰਕਾਰਾਂ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਕੀਤਾ ਪੁਤਲਾ ਫੂਕ ਮੁਜਾਹਰਾ
Publish Date: Mon, 08 Jun 2026 10:24 PM (IST)
Updated Date: Mon, 08 Jun 2026 10:26 PM (IST)

ਵਧਦੀ ਮਹਿਗਾਈ ਲਈ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਕਿਸਾਨ ਸੰਘਰਸ਼ ਮੋਰਚਾ (ਕੇਐੱਸਐੱਮ) ਦੇ ਸੱਦੇ ‘ਤੇ ਅੱਜ ਫਗਵਾੜਾ ਵਿਖੇ ਸੂਬਾ ਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਸਰਕਲ ਫਗਵਾੜਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਦੀ ਅਗਵਾਈ ਹੇਠ ਆਯੋਜਿਤ ਰੋਸ ਮੁਜ਼ਾਹਰੇ ਦੌਰਾਨ ਇਲਾਕੇ ਭਰ ਦੇ ਕਿਸਾਨ ਏਡੀਸੀ ਦਫਤਰ ਫਗਵਾੜਾ ਵਿਖੇ ਇਕੱਠੇ ਹੋਏ ਤਾਂ ਪਤਾ ਲੱਗਾ ਕਿ ਏਡੀਸੀ ਸ਼ਿਖਾ ਭਗਤ ਕਿਸਾਨਾਂ ਦੇ ਆਮਦ ਦੀ ਭਿਣਕ ਪਾ ਕੇ ਉੱਥੋਂ ਚਲੇ ਗਏ ਹਨ, ਜਿਸ ਨਾਲ ਕਿਸਾਨਾਂ ਦਾ ਰੋਸ ਹੋਰ ਵਧ ਗਿਆ ਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਜੀਟੀ ਰੋਡ ਸਥਿਤ ਹਰਗੋਬਿੰਦ ਨਗਰ ਚੌਕ ਤੱਕ ਰੋਸ ਮਾਰਚ ਕੀਤਾ ਤੇ ਕਰੀਬ ਅੱਧਾ ਘੰਟਾ ਟਰੈਫਿਕ ਜਾਮ ਕਰਨ ਤੋਂ ਉਪਰੰਤ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਇਸ ਦੌਰਾਨ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਤੇ ਹਰਭਜਨ ਸਿੰਘ ਬਾਜਵਾ ਮਲਕਪੁਰ, ਗੁਰਪਾਲ ਸਿੰਘ ਪਾਲਾ ਮੌਲੀ ਪ੍ਰੈਸ ਸਕੱਤਰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਖੁਣਖੁਣ ਮਾਨਾਂਵਾਲੀ ਤੇ ਸੰਤੋਖ ਸਿੰਘ ਲੱਖਪੁਰ ਸੀਨੀਅਰ ਕਿਸਾਨ ਆਗੂ ਤੇ ਕੁਲਵਿੰਦਰ ਸਿੰਘ ਕਾਲਾ ਅਠੌਲੀ ਸਰਕਲ ਪ੍ਰਧਾਨ ਤੋਂ ਇਲਾਵਾ ਜਸਵੀਰ ਸਿੰਘ ਬੜਾ ਪਿੰਡ ਤੇ ਸੁਖਵਿੰਦਰ ਸਿੰਘ ਸ਼ੇਰਗਿਲ ਮਾਨਾਂਵਾਲੀ ਨੇ ਦੱਸਿਆ ਕਿ ਅੱਜ ਫਿਰ ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਪੈਟਰੋਲ, ਡੀਜ਼ਲ, ਖਾਦਾਂ ਦੇ ਰੇਟ ਵੀ ਲਗਾਤਾਰ ਵਧ ਰਹੇ ਹਨ, ਜਿਸ ਕਰਕੇ ਮਹਿੰਗਾਈ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਹਾਹਾਕਾਰ ਕਰ ਰਹੇ ਹਨ ਪਰ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਡੀਜ਼ਲ ਤੇ ਖਾਦ ਮਹਿੰਗੀ ਹੋਣ ਦੇ ਨਾਲ ਦੋਹਰੀ ਮਾਰ ਪੈ ਰਹੀ ਹੈ। ਕਿਰਪਾਲ ਸਿੰਘ ਮੂਸਾਪੁਰ ਤੇ ਗੁਰਪਾਲ ਸਿੰਘ ਪਾਲਾ ਮੌਲੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਫਗਵਾੜਾ ਦੀ ਗੰਨਾ ਮਿੱਲ ਵੱਲ ਕਿਸਾਨਾਂ ਦੇ ਜੋ 28 ਕਰੋੜ ਰੁਪਏ ਦੀ ਰਕਮ ਬਕਾਇਆ ਹੈ, ਉਸਦੀ ਅਦਾਇਗੀ ਜਲਦੀ ਕਰਵਾਈ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮੁਜਾਹਰਾਕਾਰੀਆਂ ਨੇ ਏਡੀਸੀ ਫਗਵਾੜਾ ਪ੍ਰਤੀ ਵੀ ਡੂੰਘੀ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਏਡੀਸੀ ਦੇ ਰੁੱਖੇ ਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਵਜ੍ਹਾ ਨਾਲ ਸਿਰਫ ਕਿਸਾਨਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਭਖ਼ਦੀ ਗਰਮੀ ਵਿਚ ਖੱਜਲ-ਖੁਆਰ ਹੋਣਾ ਪਿਆ। ਇਸ ਮੌਕੇ ਸਾਬਕਾ ਕੌਂਸਲਰ ਰਮੇਸ਼ ਕੌਲ, ਕਾਮਰੇਡ ਰਣਦੀਪ ਸਿੰਘ ਰਾਣਾ ਸਾਹਨੀ, ਚੂਹੜ ਸਿੰਘ ਗੰਡਮ, ਅਮਨਦੀਪ ਸਿੰਘ ਨੰਬਰਦਾਰ, ਬਲਜੀਤ ਸਿੰਘ ਹਰਦਾਸਪੁਰ, ਨਿੱਕਾ ਭਾਣੋਕੀ, ਰੇਸ਼ਮ ਸਿੰਘ ਲੱਖਪੁਰ, ਜਸ਼ਨਦੀਪ ਸਿੰਘ, ਸਨੀ ਵਾਹਦ, ਦੀਪ ਲੱਖਪੁਰ, ਸਤਨਾਮ ਸਿੰਘ ਅਜਨੋਹਾ, ਹਰਵਿੰਦਰ ਸਿੰਘ ਸ਼ੇਰਗਿਲ, ਰਣਵੀਰ ਸਿੰਘ, ਰਾਣਾ ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਸ਼ਰਨਜੀਤ ਸਿੰਘ ਅਠੌਲੀ, ਇੰਦਰਪ੍ਰੀਤ ਸਿੰਘ ਪੰਚ, ਰਾਜਾ ਸਿੰਘ, ਜਨਕ ਸਿੰਘ, ਜਸਵਿੰਦਰ ਸਿੰਘ ਨਰੂੜ, ਰਾਜਿੰਦਰ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ ਰਿਟਾ. ਜੇਈ, ਮਨਜੀਤ ਸਿੰਘ ਲੱਲੀ, ਜਸਵੰਤ ਸਿੰਘ ਭਾਣੋਕੀ, ਅਮਰੀਕ ਸਿੰਘ, ਰਾਣਾ ਤੇ ਧੀਰਾ ਰੁੜਕੀ, ਜਗਦੀਪ ਸਿੰਘ ਨਿਹਾਲਗੜ੍ਹ, ਹਰਦੀਪ ਸਿੰਘ, ਮਨਜੀਤ ਸਿੰਘ ਦਰਵੇਸ਼ ਪਿੰਡ ਆਦਿ ਹਾਜ਼ਰ ਸਨ।