ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਨਡਾਲਾ ’ਚ ਕੀਤੀ ਮਹਾਂਪੰਚਾਇਤ
ਕਿਸਾਨੀ ਮਸਲਿਆਂ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਨਡਾਲਾ ’ਚ ਕੀਤੀ ਮਹਾਂ-ਪੰਚਾਇਤ
Publish Date: Fri, 20 Mar 2026 07:55 PM (IST)
Updated Date: Fri, 20 Mar 2026 07:58 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ ਇਬਰਾਹੀਮਵਾਲ, ਬਲਾਕ ਪ੍ਰਧਾਨ ਬੇਗੋਵਾਲ ਨਿਰਮਲ ਸਿੰਘ ਮੰਡ ਦੀ ਅਗਵਾਈ ਹੇਠ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਨਿੱਜੀ ਰਿਜ਼ੋਰਟ ਵਿਖੇ ਇਕ ਕਿਸਾਨ ਮਹਾਂਪੰਚਾਇਤ ਕੀਤੀ ਗਈ, ਜਿਸ ਵਿਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਪੂਰੀ ਸੂਬਾ ਕਮੇਟੀ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਆਖਿਆ ਕਿ ਜਿਹੜੀ ਸ਼ੁੱਕਰਵਾਰ ਨੂੰ ਨਡਾਲਾ ਵਿਖੇ ਕਿਸਾਨ ਪੰਚਾਇਤ ਰੱਖੀ ਗਈ ਸੀ, ਇਹ ਸਾਡੀਆਂ ਲੜੀਵਾਰ ਪੰਚਾਇਤਾਂ ਵਿਚੋਂ ਇਕ ਹੈ। ਉਨ੍ਹਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ 6 ਮੁੱਦਿਆਂ ਉੱਤੇ ਪੰਚਾਇਤਾਂ ਸਾਰੇ ਜਿਲ੍ਹਿਆਂ ਦੇ ਵਿਚ ਕੀਤੀਆਂ ਜਾ ਰਹੀਆਂ ਹਨ, ਜਿਸਦਾ ਵਾਰੋ-ਵਾਰੀ ਹਰ ਜ਼ਿਲ੍ਹੇ ਚ ਜਾ ਕੇ ਪ੍ਰਚਾਰ ਕਰਕੇ ਕਿਸਾਨਾਂ ਨੂੰ ਲਾਮਬੰਦ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਜਿਹੜਾ ਸੈਂਟਰ ਸਰਕਾਰ ਨਾਲ ਸਾਡਾ ਵਿਰੋਧ ਹੈ ਉਹ ਬਿਜਲੀ ਸੋਧ ਬਿੱਲ ਤੇ ਬੀਜ ਸੋਧ ਬਿੱਲ ਐਕਟ ਸਬੰਧੀ ਹੈ ਤੇ ਜੋ ਐੱਫਟੀਆਈ ਸਮਝੌਤਾ ਹੋ ਰਿਹਾ ਹੈ ਉਸ ਬਾਰੇ ਸਰਕਾਰ ਵਾਈਟ ਪੇਪਰ ਜਾਰੀ ਕਰੇ ਕਿਉਂਕਿ ਅਮਰੀਕਾ ਦੇ ਐਗਰੀਕਲਚਰ ਸੈਕਟਰੀ ਕੁਝ ਹੋਰ ਬੋਲ ਰਹੇ ਹਨ ਤੇ ਆਪਣੇ ਲੀਡਰ ਜਾਂ ਸੈਕਟਰੀ ਕੁਝ ਹੋਰ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕਿਸਾਨਾਂ ਨਾਲ ਅਸੀਂ ਨਹੀਂ ਲੜ ਸਕਦੇ, ਇਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੀਆਂ ਸਟੇਟ ਦੀਆਂ ਸਾਡੀਆਂ ਮੰਗਾਂ ਨੇ, ਜਿਥੇ ਨਕਲੀ ਦੁੱਧ ਵਿਕ ਰਿਹਾ ਉਸਦੀ ਰੋਕ ਦੇ ਨਾਲ-ਨਾਲ ਸਾਡੇ ਕਿਸਾਨਾਂ ਦਾ ਜੋ ਸੁਸਾਇਟੀਆਂ ’ਤੇ ਕਰਜ਼ਾ ਹੈ ਉਹ ਸਾਡੀ ਜਥੇਬੰਦੀ ਨਹੀ ਮੰਨਦੀ, ਸਾਡਾ ਕਹਿਣਾ ਹੈ ਕਿ ਸਮੂਹਿਕ ਕਰਜ਼ਾ ਮੁਆਫ ਹੋਣਾ ਚਾਹੀਦਾ ਪਰ ਪਹਿਲ ਦੇ ਅਧਾਰ ’ਤੇ ਸੁਸਾਇਟੀਆਂ ਦਾ ਕਰਜ਼ਾ ਮੁਆਫ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਇਹ ਮੰਗਾਂ ਲੈ ਕੇ ਅਸੀਂ ਲੋਕਾਂ ਤੱਕ ਪ੍ਰਚਾਰ ਕਰ ਰਹੇ ਹਾਂ ਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਤੇ ਸਾਰੇ ਜ਼ਿਲ੍ਹਿਆਂ ਦਾ ਅਸੀਂ ਦੌਰਾ ਕਰਕੇ, ਸਰਕਾਰ ਦੇ ਕੋਲ ਮੰਗ ਲੈ ਕੇ ਜਾਵਾਂਗੇ ਤੇ ਸਾਨੂੰ ਵਿਸ਼ਵਾਸ਼ ਹੈ ਕਿ ਅਸੀ ਮੁਕੰਮਲ ਜਿੱਤ ਹਾਸਲ ਕਰਾਂਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਸਮੂਹ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦਾ ਦੁਸ਼ਾਲਾ ਭੇਟ ਕਰਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਕਾਦੀਆਂ ਹਰਮੀਤ ਸਿੰਘ ਕਾਦੀਆਂ, ਬਲਜਿੰਦਰ ਸਿੰਘ ਬੱਬੀ ਸੂਬਾ ਮੀਤ ਪ੍ਰਧਾਨ, ਗੁਰਮੀਤ ਸਿੰਘ ਗੋਲਵਾਲ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਸੰਧੂ ਮੀਤ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਸਰਬਜੀਤ ਸਿੰਘ ਬਾਠ ਧੀਰਪੁਰ ਜਨਰਲ ਸਕੱਤਰ, ਸਤਿੰਦਰ ਸਿੰਘ ਮੱਲੀਆਂ ਜ਼ਿਲ੍ਹਾ ਮੁੱਖ ਬੁਲਾਰਾ, ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਕਾਲਾ ਖੇੜਾ ਸੀਨੀਅਰ ਮੀਤ ਪ੍ਰਧਾਨ, ਜੋਗਾ ਸਿੰਘ ਇਬਰਾਹੀਮਵਾਲ ਬਲਾਕ ਪ੍ਰਧਾਨ ਨਡਾਲਾ, ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ, ਜ਼ਿਲ੍ਹਾ ਮੈਂਬਰ ਹੈਪੀ ਜੁਲਕਾ, ਪ੍ਰੀਤਮ ਸਿੰਘ ਚੀਮਾਂ ਦਮੂਲੀਆਂ, ਸਰਬਜੀਤ ਸਿੰਘ ਬੱਲ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਨਿਸ਼ਾਨ ਸਿੰਘ ਬਲਿਆਣੀਆ, ਜੋਗਿੰਦਰ ਸਿੰਘ ਬਾਗੜੀਆਂ, ਬਹਾਦਰ ਸਿੰਘ ਮੱਲੀਆਂ, ਪੂਰਨ ਸਿੰਘ ਖੱਸਣ, ਬਖਸ਼ੀਸ਼ ਸਿੰਘ ਮਜਾਦਪੁਰ, ਸਤਪਾਲ ਸਿੰਘ ਤਾਜਪੁਰ, ਮੋਹਨ ਸਿੰਘ ਆਲਮਪੁਰ, ਬਲਵਿੰਦਰ ਸਿੰਘ ਦੇਵਲਾਂਵਾਲ, ਅਮਰੀਕ ਸਿੰਘ ਲਵਲੀ ਮਿਰਜਾਪੁਰ, ਗੁਰਮੀਤ ਸਿੰਘ ਰਾਜਪੁਰ, ਕਸ਼ਮੀਰ ਸਿੰਘ ਬੋਪਾਰਾਏ, ਇੰਸਪੈਕਟਰ ਗੁਲਜਾਰ ਸਿੰਘ, ਸੁਖਪਾਲ ਸਿੰਘ ਵਾਲੀਆ, ਅਮਨਦੀਪ ਸਿੰਘ ਖੱਸਣ, ਬੀਬੀ ਰਾਜ ਕੌਰ ਬਲਾਕ ਪ੍ਰਧਾਨ ਨਡਾਲਾ, ਸੁਖਵਿੰਦਰ ਕੌਰ ਮੀਤ ਪ੍ਰਧਾਨ ਨਡਾਲਾ, ਨਰਿੰਦਰ ਕੌਰ ਇਬਰਾਹੀਮਵਾਲ, ਪ੍ਰਵੀਨ ਕੌਰ, ਕਸ਼ਮੀਰ ਕੌਰ, ਕਿਰਨਜੀਤ ਕੌਰ, ਦਲਜੀਤ ਕੌਰ ਭਕੂਵਾਲ, ਰਾਜਵਿੰਦਰ ਕੌਰ ਲਿੱਟਾਂ, ਹਰਜੀਤ ਕੌਰ, ਹਰਜਿੰਦਰ ਕੌਰ, ਭੁਪਿੰਦਰ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ ਘੱਗ ਤੇ ਹੋਰ ਭਾਰੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।