ਸ਼੍ਰੀ ਸ਼ਿਆਮ ਫਾਲਗੁਨ ਮਹਾਂਉਤਸਵ 18 ਨੂੰ
ਸ਼੍ਰੀ ਸ਼ਿਆਮ ਫਾਲਗੁਨ ਮਹਾਂਉਤਸਵ ਵਿੱਚ ਭਜਨ ਗਾਇਕ ਕੱਨ੍ਹਈਆ ਮਿੱਤਲ ਕਰਣਗੇ ਭਗਤਜਨਾਂ ਨੂੰ ਮੰਤਰਮੁਗਧ
Publish Date: Mon, 16 Feb 2026 09:02 PM (IST)
Updated Date: Mon, 16 Feb 2026 09:03 PM (IST)
--ਸ਼ਾਮ 7 ਵਜੇ ਆਰੰਭ ਹੋਵੇਗੀ ਵਿਸ਼ਾਲ ਭਜਨ ਸੰਧਿਆ
ਭਜਨ ਗਾਇਕ ਕਨ੍ਹੱਈਆ ਮਿੱਤਲ ਕਰਣਗੇ ਭਗਤਾਂ ਨੂੰ ਮੰਤਰਮੁਗਧ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸ਼੍ਰੀ ਸ਼ਿਆਮ ਜੀ ਬਾਲਾ ਜੀ ਟਰੱਸਟ ਕਪੂਰਥਲਾ ਵੱਲੋਂ 18 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਸ਼ਿਆਮ ਫਾਲਗੁਨ ਮਹਾਂਉਤਸਵ ਦੇ ਸਬੰਧ ਵਿਚ ਵਿਸ਼ਾਲ ਭਜਨ ਸੰਧਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਜਨ ਸੰਧਿਆ ਸ਼ਾਮ 7 ਵਜੇ ਸ਼ਾਲੀਮਾਰ ਬਾਗ ਦੇ ਵਿਹੜੇ ਵਿਚ ਆਰੰਭ ਹੋਵੇਗੀ। ਇਸ ਸਬੰਧੀ ਟਰੱਸਟ ਦੇ ਸਮੂਹ ਅਹੁਦੇਦਾਰਾਂ ਵੱਲੋਂ ਮਹਿਮਾਨਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹੈ। ਟਰੱਸਟ ਦੇ ਅਹੁਦੇਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਲਗੁਨ ਮਹਾਂਉਤਸਵ ਦੇ ਸਬੰਧ ਵਿਚ ਆਯੋਜਿਤ ਭਜਨ ਸੰਧਿਆ ਵਿਚ ਪ੍ਰਸਿੱਧ ਭਜਨ ਗਾਇਕ ਕਨ੍ਹੱਈਆ ਮਿੱਤਲ, ਨਿਤਿਨ ਪੁਜਾਰੀ ਤੇ ਆਤਿਸ਼ ਅਰੋੜਾ ਭਗਵਾਨ ਸ਼੍ਰੀ ਖਾਟੂ ਸ਼ਿਆਮ ਤੇ ਸ਼੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਕੇ ਭਗਤਜਨਾਂ ਨੂੰ ਮੰਤਰ ਮੁਗਧ ਕਰਣਗੇ। ਭਜਨ ਸੰਧਿਆ ਦੇ ਸਫਲ ਪ੍ਰਬੰਧ ਲਈ ਪ੍ਰੋਗਰਾਮ ਵਾਲੀ ਜਗ੍ਹਾ ਉੱਤੇ ਵੱਡੇ ਪੱਧਰ ਉੱਤੇ ਤਿਆਰੀਆਂ ਚੱਲ ਰਹੀਆਂ ਹਨ। ਪ੍ਰੋਗਰਾਮ ਨੂੰ ਲੈ ਕੇ ਪੰਜਾਬ ਭਰ ਦੇ ਭਗਤਜਨਾਂ ਵਿਚ ਪੂਰੀ ਖੁਸ਼ੀ ਤੇ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਗਤਜਨ ਸ਼ਾਮਲ ਹੋ ਕੇ ਪ੍ਰਭੂ ਚਰਣਾਂ ਦਾ ਅਸ਼ੀਰਵਾਦ ਪ੍ਰਾਪਤ ਕਰਣਗੇ ਤੇ ਪ੍ਰੋਗਰਾਮ ਵਾਲੀ ਜਗ੍ਹਾ ਉੱਤੇ ਭਗਤਜਨਾਂ ਲਈ ਵੱਖ-ਵੱਖ ਖਾਣ ਵਾਲੇ ਪਦਾਰਥਾਂ ਦਾ ਲੰਗਰ ਵੀ ਲਗਾਇਆ ਜਾਵੇਗਾ। ਇਸ ਮੌਕੇ ਸਰਪ੍ਰਸਤ ਪਵਨ ਅਗਰਵਾਲ, ਚੇਅਰਮੈਨ ਸੂਰਜ ਅਗਰਵਾਲ, ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਤੁਲੀ, ਸਕੱਤਰ ਸਨੀ ਗੁਪਤਾ, ਅਭੀਨੰਦਨ ਗੁਪਤਾ, ਗੌਰਵ ਅਬਰੋਲ, ਗਗਨਦੀਪ, ਅਵਿਨਾਸ਼ ਸ਼ਰਮਾ, ਵਿਸ਼ਾਲ ਸੋਨੀ, ਆਸ਼ੀਸ਼ ਗੁਪਤਾ, ਹਿਤੇਸ਼ ਸੂਰੀ, ਆਯੂਸ਼ ਗੁਪਤਾ ਤੇ ਸਚਿਨ ਅਰੋੜਾ ਆਦਿ ਮੌਜੂਦ ਸਨ।
ਕੈਪਸ਼ਨ: 16ਕੇਪੀਟੀ26
ਪ੍ਰੈੱਸ ਕਾਨਫਰੰਸ ਵਿਚ ਭਜਨ ਸੰਧਿਆ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ਿਆਮ ਜੀ ਬਾਲਾ ਜੀ ਟਰੱਸਟ ਦੇ ਅਹੁਦੇਦਾਰ ਤੇ ਮੈਂਬਰ।