ਮੂਰਤੀ ਸਥਾਪਨਾ ਦਿਵਸ ਸਮਾਰੋਹ ਨੂੰ ਸਮਰਪਿਤ ਭਜਨ ਸੰਧਿਆ ਕਰਵਾਈ
ਮੂਰਤੀ ਸਥਾਪਨਾ ਦਿਵਸ ਸਮਾਰੋਹ ਨੂੰ ਸਮਰਪਿਤ ਭਜਨ ਸੰਧਿਆ ਦਾ ਆਯੋਜਨ
Publish Date: Wed, 04 Feb 2026 07:07 PM (IST)
Updated Date: Thu, 05 Feb 2026 04:08 AM (IST)
ਕੈਪਸ਼ਨ-04ਪੀਐਚਜੀ15,04ਪੀਐਚਜੀ16 ਸਮਾਗਮ ਦੀਆਂ ਵੱਖ ਵੱਖ ਤਸਵੀਰਾਂ।
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਅਤੇ ਮਹਾਸ਼ਿਵਰਾਤਰੀ ਮਹਾ ਉਤਸਵ ਸਬੰਧੀ ਠਾਕੁਰ ਦੁਆਰਾ ਸ਼ਿਵ ਮੰਦਰ, ਪੱਕਾ ਬਾਗ਼ ਫਗਵਾੜਾ ’ਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਰਾਕੇਸ਼ ਜੁਲਕਾ ਆਸ਼ਾ ਜੁਲਕਾ ਤੇ ਜੁਲਕਾ ਪਰਿਵਾਰ ਦੇ ਨਾਲ ਹੀ ਅਨਿਲ ਸੈਣੀ, ਸੁਮਨ ਸੈਣੀ ਤੇ ਸੈਣੀ ਪਰਿਵਾਰ ਵੱਲੋਂ ਮੰਤਰ ਉੱਚਾਰਨ ਸਹਿਤ ਜੋਤੀ ਪੂਜਨ ਕੀਤਾ ਗਿਆ ਤੇ ਭਜਨ ਸੰਧਿਆ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਦੌਰਾਨ ਮਧੁਭੂਸ਼ਣ ਕਾਲੀਆ, ਅਮਿਤ ਸ਼ਾਲੂ, ਗੌਰਵ ਚੋਪੜਾ, ਅਮਿਤ ਕਪੂਰ, ਮਹੰਤ ਨਾਥਾ, ਰਾਜੂ ਮਲਹੋਤਰਾ, ਯੋਗਿਤਾ ਕਾਲੀਆ, ਰੀਨਾ ਮੁਤਰੇਜਾ ਅਤੇ ਪ੍ਰਭਾ ਮਲਹੋਤਰਾ ਵੱਲੋਂ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨ ਸੰਧਿਆ ਉਪਰੰਤ ਸੰਗਤ ਲਈ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਅਸ਼ਵਨੀ ਸੁਧੀਰ, ਪ੍ਰਮੋਦ ਜਲੋਟਾ, ਲਕਸ਼ਮੀਕਾਂਤ ਪ੍ਰਭਾਕਰ, ਰਾਜੇਸ਼ ਸ਼ਰਮਾ, ਇੰਦਰ ਕਰਵਲ, ਸੰਦੀਪ ਕੁਮਾਰ, ਬੌਬੀ ਅਰੋੜਾ, ਅਨੁਜ ਮਦਾਨ, ਹੈਪੀ, ਲਵ ਭਨੋਟ, ਮਨਵ ਕੌੜਾ, ਦਵਿੰਦਰ ਡੀ.ਕੇ., ਨਿਤਿਨ ਕਨੌਜੀਆ ਤੇ ਸਕਸ਼ਮ ਜੋਸ਼ੀ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਕਮੇਟੀ ਮੈਂਬਰਾਂ ਵੱਲੋਂ ਅਨਿਲ ਸੈਣੀ ਤੇ ਰਾਕੇਸ਼ ਜੁਲਕਾ ਨੂੰ ਭਗਵਾਨ ਭੋਲੇਨਾਥ ਜੀ ਦਾ ਸਰੂਪ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।