ਢਾਡੀ ਗਿਆਨੀ ਸੱਤਪਾਲ ਸਿੰਘ ਗਰਚਾ ਦਾ ਕੀਤਾ ਵਿਸ਼ੇਸ਼ ਸਨਮਾਨ
ਭਾਈ ਨੱਥਾ ਅਬਦੁੱਲਾ ਢਾਡੀ ਸਭਾ ਵੱਲੋਂ ਪੰਥਕ ਢਾਡੀ ਗਿਆਨੀ ਸੱਤਪਾਲ ਸਿੰਘ ਗਰਚਾ ਦਾ ਵਿਸ਼ੇਸ਼ ਸਨਮਾਨ
Publish Date: Thu, 12 Mar 2026 09:55 PM (IST)
Updated Date: Thu, 12 Mar 2026 09:57 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਯੂਰਪ ਦੇ ਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਿੱਖ ਪੰਥ ਵੱਲੋਂ ਇੰਟਰਨੈਸ਼ਨਲ ਸ਼੍ਰੋਮਣੀ ਪੰਥਕ ਢਾਡੀ ਗਿਆਨੀ ਸਤਪਾਲ ਸਿੰਘ ਗਰਚਾ ਆਸਟਰੀਆ ਵਾਲੇ ਜੋ ਕਿ ਅੱਜ ਕੱਲ ਪੰਜਾਬ ਦੌਰੇ ’ਤੇ ਆਏ ਹੋਏ ਹਨ, ਨੂੰ ਪੰਥ ਵੱਲੋਂ ਸਤਿਕਾਰਤ ਢਾਡੀਆਂ ਦੀ ਜਮਾਤ ਜਥੇਬੰਦੀ ਭਾਈ ਨੱਥਾ ਅਬਦੁੱਲਾ ਢਾਡੀ ਸਭਾ ਵੱਲੋਂ ਇਕ ਵਿਸ਼ੇਸ਼ ਸਮਾਗਮ ਦੌਰਾਨ ਵੱਡਾ ਸਨਮਾਨ (ਢਾਡੀ ਕਵੀਸ਼ਰ ਕਲਾ ਦੇ ਕਦਰਦਾਨ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸ਼ੁਭ ਮੌਕੇ ’ਤੇ ਢਾਡੀ ਕਲਾ ਦੇ ਬਾਬਾ ਬੋਹੜ ਗਿਆਨੀ ਤਰਲੋਚਨ ਸਿੰਘ ਭਮੱਦੀ, ਸਭਾ ਦੇ ਸੀਨੀਅਰ ਆਗੂ ਸ਼੍ਰੋਮਣੀ ਢਾਡੀ ਗਿਆਨੀ ਜਤਿੰਦਰ ਸਿੰਘ ਨੂਰਪੁਰੀ, ਗਿਆਨੀ ਸੁਖਵਿੰਦਰ ਸਿੰਘ ਅਨਮੋਲ, ਸੀਨੀਅਰ ਢਾਡੀ ਗਿਆਨੀ ਬੂਟਾ ਸਿੰਘ ਸੁੰਨੜ ਕਲਾ ਵਾਲੇ, ਢਾਡੀ ਪਰਮਿੰਦਰ ਸਿੰਘ ਅਮੋਲਕ ਤੇ ਗਿਆਨੀ ਗੁਰਜੀਤ ਸਿੰਘ ਗੌਰੀ ਜਾਂਗਲਾ ਚੇਅਰਮੈਨ ਭਾਈ ਨੱਥਾ ਅਬਦੁਲਾ ਢਾਡੀ ਸਭਾ ਨੇ ਸਾਂਝੇ ਤੌਰ ’ਤੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗਿਆਨੀ ਸਤਪਾਲ ਸਿੰਘ ਗਰਚਾ ਉਹ ਸ਼ਖਸ਼ੀਅਤ ਹਨ ਜੋ ਯੂਰਪ ਵਿਚ ਜਾਣ ਵਾਲੇ ਸਾਰੇ ਹੀ ਢਾਡੀ ਕਵੀਸ਼ਰ ਜਥਿਆਂ ਦਾ ਬਹੁਤ ਹੀ ਸਤਿਕਾਰ ਕਰਦੇ ਹਨ ਤੇ ਗੁਰਦੁਆਰਾ ਕਮੇਟੀਆਂ ਕੋਲੋਂ ਵੱਧ ਤੋਂ ਵੱਧ ਸਤਿਕਾਰ ਕਰਵਾਉਂਦੇ ਹਨ। ਐਸੀ ਪਿਆਰੀ ਤੇ ਨਿੱਘੀ ਸ਼ਖਸ਼ੀਅਤ ਦਾ ਸਨਮਾਨ ਕਰਕੇ ਅੱਜ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਗਿਆਨੀ ਸਤਪਾਲ ਸਿੰਘ ਗਰਚਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਦੇਸ਼-ਵਿਦੇਸ਼ ਦੀ ਧਰਤੀ ’ਤੇ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਕੌਮ ਨੂੰ ਇਤਿਹਾਸ ਤੇ ਗੁਰਬਾਣੀ ਨਾਲ ਜੋੜ ਰਹੇ ਹਨ। ਇਸ ਮੌਕੇ ਉੱਘੇ ਸਰੰਗੀ ਮਾਸਟਰ ਗੁਰਪ੍ਰੀਤ ਸਿੰਘ ਮੌਜੀ, ਢਾਡੀ ਸਿਮਰਨਜੀਤ ਸਿੰਘ ਸੁਨੜ, ਯੁੱਧਵੀਰ ਸਿੰਘ ਮਾਣਕ, ਗੁਰਪ੍ਰੀਤ ਹੁੰਦਲ, ਹਰਪ੍ਰੀਤ ਸਿੱਧੂ, ਜਗਸੀਰ ਸਿੰਘ ਜਲਾਲਾਬਾਦ, ਜੋਰਾਵਰ ਸਿੰਘ ਬਾਲਮ, ਦਲਜਿੰਦਰ ਸਿੰਘ ਪਾਸਲਾ, ਕਰਮਜੀਤ ਸਿੰਘ ਮਾਣੇਵਾਲ, ਮਨਜੀਤ ਸਿੰਘ ਸਰੂਪਵਾਲ, ਹਰਜਿੰਦਰ ਸਿੰਘ ਜਿੰਦਾ, ਸੁਖਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।