ਭਾਈ ਨੱਥਾ ਅਬਦੁਲਾ ਢਾਡੀ ਸਭਾ ਨੇ ਕੀਤਾ ਗਿਆਨੀ ਲਖਵਿੰਦਰ ਸਿੰਘ ਸਪੇਨ ਦਾ ਸਨਮਾਨ
ਭਾਈ ਨੱਥਾ ਅਬਦੁੱਲਾ ਢਾਡੀ ਸਭਾ ਵੱਲੋਂ ਗਿਆਨੀ ਲਖਵਿੰਦਰ ਸਿੰਘ ਸਪੇਨ ਦਾ ਸਨਮਾਨ
Publish Date: Fri, 27 Feb 2026 09:39 PM (IST)
Updated Date: Fri, 27 Feb 2026 09:40 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਿੱਖ ਪੰਥ ਦੀ ਮਾਇਨਾਜ ਹਸਤੀ, ਯੂਰਪ ਦੀ ਧਰਤੀ ’ਤੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਦੀਆਂ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਗਿਆਨੀ ਲਖਵਿੰਦਰ ਸਿੰਘ ਸਪੇਨ ਵਾਲਿਆਂ ਦਾ ਵਿਸ਼ੇਸ਼ ਤੌਰ ’ਤੇ ਜਥੇਬੰਦੀਆਂ ਵੱਲੋਂ ਸਨਮਾਨ ਕੀਤਾ ਗਿਆ। ਗਿਆਨੀ ਲਖਵਿੰਦਰ ਸਿੰਘ ਸਪੇਨ ਬੀਤੇ ਦਿਨਾਂ ਤੋਂ ਪੰਜਾਬ ਦੌਰੇ ’ਤੇ ਆਏ ਹੋਏ ਹਨ, ਜਿਥੇ ਉਨਾਂ ਨੇ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸੇ ਲੜੀ ਤਹਿਤ ਸਿੱਖ ਪੰਥ ਦੀ ਸਤਿਕਾਰਤ ਜਥੇਬੰਦੀ ਭਾਈ ਨੱਥਾ ਅਬਦੁੱਲਾ ਢਾਡੀ ਸਭਾ ਵੱਲੋਂ ਬੀਤੇ ਦਿਨੀਂ ਇਕ ਸਮਾਗਮ ਵਿਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਬੂਟਾ ਸਿੰਘ ਸੁੰਨੜ, ਭਾਈ ਨੱਥਾ ਅਬਦੁੱਲਾ ਢਾਡੀ ਸਭਾ ਦੇ ਚੇਅਰਮੈਨ ਗੁਰਜੀਤ ਸਿੰਘ ਗੋਰੀ ਜਾਂਗਲਾ, ਉੱਘੇ ਸਰੰਗੀ ਵਾਦਕ ਗੁਰਪ੍ਰੀਤ ਸਿੰਘ ਸਾਦਕਪੁਰੀਆ, ਢਾਡੀ ਸਿਮਰਨਜੀਤ ਸਿੰਘ ਸੁੰਨੜ ਵੱਲੋਂ ਗਿਆਨੀ ਲਖਵਿੰਦਰ ਸਿੰਘ ਸਪੇਨ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਤੇ ਉਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।