ਨਵੀਆਂ ਚੁਣੌਤੀਆਂ ਲਈ ਤਿਆਰ ਰਹੋ : ਪਾਸਟਰ ਦਿਓਲ
ਨਵੀਆਂ ਚੁਣੌਤੀਆਂ ਲਈ ਤਿਆਰ ਰਹੋ : ਪਾਸਟਰ ਦਿਓਲ
Publish Date: Fri, 02 Jan 2026 09:36 PM (IST)
Updated Date: Fri, 02 Jan 2026 09:38 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਖੋਜੇਵਾਲਾ ਚਰਚ ਵਿਚ ਕ੍ਰਾਸ ਓਵਰ ਨਾਈਟ ਪ੍ਰੇਅਰ ਮੀਟਿੰਗ ਰੱਖੀ ਗਈ, ਜਿਸ ਵਿਚ 2025 ਦੇ ਆਖਰੀ ਪਲ ਪ੍ਰਾਰਥਨਾ ਦੁਆਰਾ ਬਿਤਾਏ ਗਏ ਤੇ 2026 ਦੀ ਸ਼ੁਰੂਆਤ ਪ੍ਰਾਰਥਨਾ ਰਾਹੀਂ ਹੋਈ। ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿਚ ਪ੍ਰਾਰਥਨਾ ਰਾਹੀਂ ਕੀਤੀ ਗਈ। ਸੰਗਤਾਂ ਨੂੰ ਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਪਾਸਟਰ ਦਿਓਲ ਜੀ ਨੇ ਨਿਹਾਲ ਕੀਤਾ। ਆਪਣੇ ਪ੍ਰਚਾਰ ਵਿਚ ਪਾਸਟਰ ਦਿਓਲ ਨੇ ਆਖਿਆ ਸਾਲ ਤਾਂ ਬਦਲ ਹੀ ਜਾਵੇਗਾ ਪਰ ਮਨੁੱਖ ਨੂੰ ਆਪਣੀਆਂ ਸੋਚਾਂ ਤੇ ਆਪਣੀ ਜ਼ਿੰਦਗੀ ਨਵੇਂ ਸਾਲ ਦੇ ਨਾਲ ਬਦਲਣ ਦੀ ਜ਼ਰੂਰਤ ਹੈ। ਨਵੇਂ ਸਾਲ ਵਿਚ ਉਸ ਮਨੁੱਖ ਦਾ ਸਾਹਮਣਾ ਕਰੋ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਅੱਜ ਨਹੀਂ ਕੱਲ ਕਰੀਂ, ਕੱਲ ਨਹੀਂ ਪਰਸੋਂ ਕਰੀ, ਉਸ ਮਨੁੱਖ ਦਾ ਸਾਹਮਣਾ ਕਰੋ ਜਿਹੜਾ ਤੁਹਾਨੂੰ ਆਲਸੀ ਬਣਾ ਰਿਹਾ ਹੈ, ਉਸ ਮਨੁੱਖ ਦਾ ਸਾਹਮਣਾ ਕਰੋ ਜਿਹੜਾ ਤੁਹਾਨੂੰ ਪ੍ਰਮਾਤਮਾ ਦਾ ਨਾਮ ਜਪਨ ਤੋਂ ਰੋਕਦਾ ਹੈ। ਆਪਣੇ ਅੰਦਰਲੇ ਮਨੁੱਖ ਦੇ ਨਾਲ ਲੜੋ ਤੇ ਆਪਣੇ ਜੀਵਨ ਦੇ ਅੰਦਰ ਨਵੀਆਂ ਜਿੱਤਾਂ ਪ੍ਰਾਪਤ ਕਰੋ। ਪਾਸਟਰ ਗੁਰਸ਼ਰਨ ਜੀ ਨੇ ਵੀ ਪਵਿੱਤਰ ਬਾਈਬਲ ਦੇ ਵਚਨਾਂ ਰਾਹੀਂ ਸੰਗਤਾਂ ਉੱਤੇ ਅਸਲੀ ਜੀਵਨ ਬਾਰੇ ਚਾਨਣਾ ਪਾਇਆ। ਹਜ਼ਾਰਾਂ ਦੀ ਗਿਣਤੀ ਵਿਚ ਆਈਆ ਹੋਈਆਂ ਸੰਗਤਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਤੇ ਪਾਸਟਰ ਦਿਓਲ ਨੇ ਆਈਆਂ ਹੋਈਆਂ ਸੰਗਤਾਂ ਦੇ ਲਈ, ਬਿਮਾਰਾਂ ਦੇ ਲਈ, ਨਸ਼ਿਆਂ ਵਿਚ ਜਕੜਿਆਂ ਲਈ ਅਤੇ ਆਉਣ ਵਾਲੇ ਨਵੇਂ ਸਾਲ ਦੇ ਲਈ ਖਾਸ ਪ੍ਰਾਰਥਨਾਵਾਂ ਕੀਤੀਆਂ। ਇਥੇ ਹੀ ਖਾਸ ਤੌਰ ’ਤੇ ਭਾਰਤ ਦੇਸ਼ ਦੀ ਖੁਸ਼ਹਾਲੀ ਲਈ ਵੀ ਪ੍ਰਾਰਥਨਾ ਕੀਤੀ ਗਈ। ਸਟੇਜ ਤੋਂ ਬਹੁਤ ਹੀ ਰੂਹਾਨੀ ਸ਼ਬਦਾਂ ਰਾਹੀਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਮਹਿਮਾ ਕੀਤੀ ਗਈ। ਸੰਗਤਾਂ ਲਈ ਮਠਿਆਈਆਂ, ਚਾਹ ਤੇ ਲੰਗਰਾਂ ਦੇ ਵੀ ਖਾਸ ਪ੍ਰਬੰਧ ਕੀਤੇ ਗਏ। ਯੂਥ ਪ੍ਰਧਾਨ ਰਾਜਵਿੰਦਰ ਝੰਡ ਤੇ ਉਨ੍ਹਾਂ ਦੀ ਪੂਰੀ ਟੀਮ ਦੁਆਰਾ ਖਾਸ ਪ੍ਰਬੰਧ ਕੀਤੇ ਗਏ। ਇਸ ਮੌਕੇ ਉਪ-ਚੇਅਰਮੈਨ ਜੈ ਰਾਮ ਜੀ ਨੇ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਮੌਕੇ ਪਾਸਟਰ ਸੰਦੀਪ, ਪ੍ਰਬੰਧਕ ਰਾਜੇਸ਼ ਕੰਬੋਜ, ਕੁਲਵੰਤ, ਮਥੁਰਾ ਦਾਸ, ਸੁੱਚਾ ਮਸੀਹ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਮਾਂਗੀ ਰਾਮ, ਨਰਿੰਦਰ ਠਾਕੁਰ, ਡਾ. ਮਨੋਹਰ ਲਾਲ, ਮਨਜੀਤ ਸਿੰਘ, ਆਦਿ ਸ਼ਾਮਲ ਸਨ।