ਜੀਡੀ ਗੋਇਨਕਾ ਸਕੂਲ ’ਚ ਮਨਾਇਆ ਬਸੰਤ ਦਾ ਤਿਉਹਾਰ
ਜੀ.ਡੀ. ਗੋਇਨਕਾ ਸਕੂਲ ਵਿੱਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
Publish Date: Fri, 23 Jan 2026 08:31 PM (IST)
Updated Date: Fri, 23 Jan 2026 08:33 PM (IST)

ਲਖਵੀਰ ਸਿੰਘ ਲੱਖੀ\ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ\ਫੱਤੂਢੀਂਗਾ : ਜੀਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਖੇ ਬਸੰਤ ਦਾ ਤਿਉਹਾਰ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਬਸੰਤ ਰੁੱਤ ਕੜਾਕੇ ਦੀ ਸਰਦੀ ਤੋਂ ਬਾਅਦ ਆਉਣ ਵਾਲੇ ਸੁਹਾਵਣੇ ਮੌਸਮ ਦਾ ਪ੍ਰਤੀਕ ਹੈ। ਬਸੰਤ ਰੁੱਤ ਦੇ ਆਗਮਨ ਨਾਲ ਹਰ ਪਾਸੇ ਹਰਿਆਵਲ ਛਾ ਜਾਂਦੀ ਹੈ ਤੇ ਕੁਦਰਤ ਰੰਗ-ਬਰੰਗੇ ਫੁੱਲਾਂ ਨਾਲ ਸਜ ਜਾਂਦੀ ਹੈ, ਜਿਸ ਨਾਲ ਵਾਤਾਵਰਣ ਮਨਮੋਹਕ ਤੇ ਸੁਹਾਵਣਾ ਬਣ ਜਾਂਦਾ ਹੈ। ਬਸੰਤ ਪੰਚਮੀ ਦੇ ਇਸ ਤਿਉਹਾਰ ਮੌਕੇ ਸਕੂਲ ਵਿਚ ਵਿਦਿਆਰਥੀ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਆਏ, ਜਿਸ ਨਾਲ ਸਕੂਲ ਬਸੰਤੀ ਰੰਗਾਂ ਨਾਲ ਰੌਣਕਮਈ ਨਜ਼ਰ ਆਇਆ। ਇਸ ਮੌਕੇ ਵਿਦਿਆਰਥੀਆਂ ਨੇ ਪਤੰਗ ਉਡਾ ਕੇ ਬਸੰਤ ਪੰਚਮੀ ਦੇ ਤਿਉਹਾਰ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਨਰਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚ ਪਤੰਗ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਬਸੰਤ ਰੁੱਤ ਨਾਲ ਸਬੰਧਤ ਕਵਿਤਾਵਾਂ ਤੇ ਲੋਕ ਗੀਤ ਵੀ ਪੇਸ਼ ਕੀਤੇ। ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ, ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਤੇ ਪ੍ਰਿੰਸੀਪਲ ਡਾ. ਹਿਨਾ ਕੁਮਾਰ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਵਿਦਿਅਕ ਅਦਾਰਿਆਂ ਵਿਚ ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ ਕਿਉਂਕਿ ਮਾਂ ਸਰਸਵਤੀ ਵਿਦਿਆ ਦੀ ਦੇਵੀ ਹੈ। ਇਸ ਦਿਨ ਵਿਦਿਆਰਥੀ ਮਾਂ ਸਰਸਵਤੀ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਚੰਗੀ ਪੜ੍ਹਾਈ-ਲਿਖਾਈ ਅਤੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹਨ।