ਜੀਡੀਆਰ ਸਕੂਲ ’ਚ ਮਨਾਈ ਗਈ ਬਸੰਤ ਪੰਚਮੀ
ਜੀ.ਡੀ.ਆਰ ਸਕੂਲ ਵਿੱਚ ਮਨਾਈ ਗਈ ਬਸੰਤ ਪੰਚਮੀ
Publish Date: Fri, 23 Jan 2026 06:56 PM (IST)
Updated Date: Fri, 23 Jan 2026 06:57 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜੈਸਮੀਨ ਹਾਊਸ ਦੇ ਇੰਚਾਰਜ ਮੈਡਮ ਦਲਜੀਤ ਕੌਰ ਦੀ ਨਿਗਰਾਨੀ ਹੇਠ ਇਸ ਸਭਾ ਦਾ ਆਯੋਜਨ ਕੀਤਾ ਗਿਆ। ਸਭਾ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਵੱਲੋਂ ਮਾਂ ਸਰਸਵਤੀ ਦੀ ਤਸਵੀਰ ਅੱਗੇ ਜੋਤ ਜਗਾ ਕੇ ਤੇ ਪੂਜਾ ਕਰਕੇ ਕੀਤੀ ਗਈ। ਜੈਸਮੀਨ ਹਾਊਸ ਦੇ ਵਿਦਿਆਰਥੀਆਂ ਵੱਲੋਂ ਗਾਇਤਰੀ ਮੰਤਰ ਤੇ ਗੁਰੂ ਮੰਤਰ ਦੇ ਨਾਲ-ਨਾਲ ਭਜਨ ਗਾਇਨ ਕੀਤਾ ਗਿਆ। ਅੱਠਵੀਂ ਜਮਾਤ ਦੀਆਂ ਵਿਦਿਆਰਥਣ ਹਰਸਿਮਰਨ ਕੌਰ ਵੱਲੋਂ ਦਿਨ ਦਾ ਵਿਚਾਰ ਤੇ ਰਵਲੀਨ ਕੌਰ ਵੱਲੋਂ ਬਸੰਤ ਪੰਚਮੀ ਦੇ ਦਿਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦਿਨ ਨੂੰ ਖਾਸ ਬਣਾਉਂਦੇ ਹੋਏ ਜੈਸਮੀਨ ਹਾਊਸ ਦੇ ਬੱਚਿਆਂ ਵੱਲੋਂ ਇਕ ਵਿਸ਼ੇਸ਼ ਨਾਟਕ-ਝਾਂਕੀ ਪੇਸ਼ ਕੀਤੀ ਗਈ, ਜਿਸ ਵਿਚ ਬਸੰਤ ਪੰਚਮੀ ਬਾਰੇ ਦੱਸਿਆ ਗਿਆ। ਸਕੂਲ ਦੇ ਕੇਜੀ ਵਿੰਗ ਵਿਚ ਬਹੁਤ ਉਤਸ਼ਾਹ ਦਾ ਮਾਹੌਲ ਦੇਖਿਆ ਗਿਆ। ਪੀਲੇ ਰੰਗ ਦੇ ਕੱਪੜੇ ਪਹਿਨੇ ਛੋਟੇ ਬੱਚਿਆਂ ਨੇ ਮਨਮੋਹਕ ਦ੍ਰਿਸ਼ ਪੇਸ਼ ਕੀਤੇ। ਸਕੂਲ ਦੀ ਪ੍ਰਿੰਸੀਪਲ ਮੈਡਮ ਮਾਧਵੀ ਨੇ ਵੀ ਬੱਚਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਤੇ ਕਿਹਾ ਕਿ ਤਿਉਹਾਰ ਸਾਨੂੰ ਆਪਸ ਵਿਚ ਜੋੜਨ ਦਾ ਕੰਮ ਕਰਦੇ ਹਨ।