ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਕਰਵਾਏ ਧਾਰਮਿਕ ਸਮਾਗਮ
ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਹਾਸ਼ਿਵਰਾਤਰੀ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ
Publish Date: Mon, 16 Feb 2026 08:33 PM (IST)
Updated Date: Mon, 16 Feb 2026 08:36 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਅਵਸਰ ’ਤੇ ਬਾਰ ਰੂਮ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਜਸਵਿੰਦਰ ਸਿੰਘ ਲੋਹੀਆਂ ਵਾਲੇ ਤੇ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਕੇ ਰਹਿਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਤੇ ਸੀਨੀਅਰ ਵਕੀਲ ਕੇਹਰ ਸਿੰਘ ਤੇ ਸਕੱਤਰ ਸ਼ੈਲ ਪ੍ਰਭਾਕਰ ਐਡਵੋਕੇਟ ਸਾਹਿਬਾਨ ਵੱਲੋਂ ਪਹੁੰਚੇ ਜੱਜ ਸਾਹਿਬਾਨ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਜੁਡੀਸ਼ੀਅਲ ਸਟਾਫ, ਬਾਰ ਐਸੋਸੀਏਸ਼ਨ ਤੇ ਕਲਰਕ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਅਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਾਣਾ ਕਨਵਰਦੀਪ ਕੌਰ ਚਾਹਲ, ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਿਸ ਜਗਮਿੰਦਰ ਕੌਰ, ਸਿਵਲ ਜੱਜ ਜੂਨੀਅਰ ਡਿਵੀਜ਼ਨ ਸਰਵੇਸ਼ ਸਿੰਘ ਤੇ ਮਿਸ ਸੋਨਾਲੀ ਨੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸਕੱਤਰ ਐਡ. ਸ਼ੈਲ ਪ੍ਰਭਾਕਰ ਸਮੇਤ ਸੀਨੀਅਰ ਐਡ. ਕੇਹਰ ਸਿੰਘ, ਐਡ. ਮੋਹਨ ਸਿੰਘ ਨੰਢਾ, ਐਡ. ਤਾਰਾ ਚੰਦ ਉੱਪਲ, ਐਡ. ਸੁੱਚਾ ਸਿੰਘ ਮੋਮੀ, ਐਡ. ਇੰਦਰਜੀਤ ਸਿੰਘ ਥਿੰਦ, ਐਡ. ਅਸ਼ੂਤੋਸ਼ ਪਾਲ, ਐਡ.ਮਲਕੀਤ ਸਿੰਘ ਥਿੰਦ, ਐਡ. ਕੁਲਬੀਰ ਸਿੰਘ, ਐਡ. ਰਾਜਿੰਦਰ ਸਿੰਘ ਰਾਣਾ, ਐਡ. ਭੁਪਿੰਦਰ ਸਿੰਘ, ਐਡ. ਸਤਨਾਮ ਸਿੰਘ ਮੋਮੀ, ਐਡ. ਗੁਰਮੀਤ ਸਿੰਘ ਵਿਰਦੀ, ਐਡ. ਵਿਕਰਮਜੀਤ ਸਿੰਘ ਚੰਦੀ, ਐਡ. ਗੁਰਮੀਤ ਸਿੰਘ ਢਿੱਲੋਂ, ਐਡ. ਸਤਵੀਰ ਮਹੀਪਾਲ, ਐਡ. ਜਗਦੀਸ਼ ਸਿੰਘ ਸੋਢੀ, ਐਡ. ਤਰੁਣ ਕੰਬੋਜ, ਐਡ. ਗਗਨਦੀਪ ਸਿੰਘ, ਐਡ. ਰਾਜਵਿੰਦਰ ਕੌਰ ਸੰਧਾ, ਐਡ. ਰੂਬੀ ਸ਼ਰਮਾ, ਐਡ. ਰਮਨਦੀਪ ਕੌਰ, ਐਡ. ਸੀਮਾ ਸੇਠੀ ਤੇ ਹੋਰ ਵਕੀਲ ਸਾਹਿਬਾਨ ਹਾਜ਼ਰ ਸਨ। ਇਸ ਤੋਂ ਇਲਾਵਾ ਰੀਡਰ ਵਿਨੋਦ ਦੱਤ, ਸੰਦੀਪ ਕੁਮਾਰ ਤੇ ਕਲਰਕ ਯੂਨੀਅਨ ਵੱਲੋਂ ਬਲਕਾਰ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ ਮਹੀਪਾਲ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਸਮੇਤ ਸਮੂਹ ਜੁਡੀਸ਼ੀਅਲ ਸਟਾਫ, ਬਾਰ ਐਸੋਸੀਏਸ਼ਨ ਮੈਂਬਰ ਤੇ ਕਲਰਕ ਯੂਨੀਅਨ ਦੇ ਮੈਂਬਰ ਵੀ ਮੌਜੂਦ ਰਹੇ। ਅੰਤ ਵਿਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਤੇ ਆਯੋਜਕਾਂ ਵੱਲੋਂ ਸਮੂਹ ਵਕੀਲ ਸਾਹਿਬਾਨ, ਜੁਡੀਸ਼ੀਅਲ ਅਧਿਕਾਰੀਆਂ, ਕਰਮਚਾਰੀਆਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਪ੍ਰਗਟਾਇਆ ਗਿਆ।