ਬੀਓਬੀ ਤੇ ਪੀਐੱਨਬੀ ਵੱਲੋਂ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ
ਬੈਂਕ ਆਫ਼ ਬੜੌਦਾ ਅਤੇ ਪੰਜਾਬ ਨੈਸ਼ਨਲ ਬੈਂਕ ਵਲੋਂ ਵੱਖ–ਵੱਖ ਅਸਾਮੀਆਂ ਲਈ ਅਰਜੀਆਂ ਦੀ ਮੰਗ
Publish Date: Mon, 16 Feb 2026 09:25 PM (IST)
Updated Date: Mon, 16 Feb 2026 09:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਸੀਈਓ ਡੀਬੀਈਈ ਵਰਿੰਦਰਪਾਲ ਸਿੰਘ ਬਾਜਵਾ ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਪੂਰਥਲਾ ਜ਼ਿਲ੍ਹੇ ਦੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰਾਜਨ ਸ਼ਰਮਾ ਨੇ ਦੱਸਿਆ ਕਿ ਬਿਊਰੋ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੈਂਕ ਆਫ਼ ਬੜੌਦਾ ਵੱਲੋਂ ਸੀਨੀਅਰ ਮੈਨੇਜਰ ਐੱਮਐੱਸਐੱਮਈ ਸਬੰਧ, ਸੀਨੀਅਰ ਮੈਨੇਜਰ ਕ੍ਰੈਡਿਟ ਐਨਾਲਿਸਟ ਤੇ ਮੈਨੇਜਰ ਕ੍ਰੈਡਿਟ ਐਨਾਲਿਸਟ ਦੀਆਂ 166 ਅਸਾਮੀਆਂ ਲਈ 25 ਤੋਂ 40 ਸਾਲ ਦੀ ਉਮਰ ਦੇ ਗਰੈਜੂਏਟ/ਐੱਮਬੀਏ/ਪੀਜੀਡੀ ਐੱਮਸੀਏ/ਸੀਐੱਫ਼ਏ/ਸੀਐੱਮਏ ਪਾਸ ਪ੍ਰਾਰਥੀਆਂ ਪਾਸੋਂ ਬੈਂਕ ਦੇ ਪੋਰਟਲ bankofbaroda.bank.in ’ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਵਕੈਂਸੀਆਂ ਲਈ ਅਪਲਾਈ ਕਰਨ ਦੀ ਮਿਤੀ 06-02-2026 ਤੋਂ ਮਿਤੀ 26-02-2026 ਤੱਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੀ ਤਨਖਾਹ 64820-105280 ਪ੍ਰਤੀ ਮਹੀਨਾ ਹੋਵੇਗੀ। ਇਸੇ ਤਰ੍ਹਾਂ ਹੀ ਪੰਜਾਬ ਨੈਸ਼ਨਲ ਬੈਂਕ ਵੱਲੋਂ ਅਪਰੈਂਟਿਸ ਦੀਆਂ 5138 ਅਸਾਮੀਆਂ ਲਈ 20 ਤੋਂ 28 ਸਾਲ ਤੱਕ ਦੀ ਉਮਰ ਦੇ ਗਰੈਜੂਏਟ ਜੋ ਸਥਾਨਕ ਭਾਸ਼ਾ ਪੜ੍ਹਨ, ਲਿਖਣ ਤੇ ਬੋਲਣ੍ਹ ਵਿਚ ਮੁਹਾਰਤ ਰੱਖਦੇ ਹੋਣ ਪਾਸੋਂ ਬੈਂਕ ਦੇ ਪੋਰਟਲ pnb.bank.in ’ਤੇ ਮਿਤੀ 08-02-2026 ਤੋਂ ਮਿਤੀ 24-02-2026 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਪਰੈਂਟਿਸ ਅਸਾਮੀਆਂ ਦਾ ਸਟਾਈਪੈਂਡ 12300-15000 ਪ੍ਰਤੀ ਮਹੀਨਾ ਹੋਵੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ ਯੋਗ ਨੌਜਵਾਨਾਂ ਨੂੰ ਸਮੇਂ ਸਿਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਕੇ ਇਨ੍ਹਾਂ ਮੌਕਿਆ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।