ਬੰਗੜ ਪਰਿਵਾਰ ਨੇ ਬੱਚਿਆਂ ਦੇ ਜਨਮ ਦਿਨ ਮੌਕੇ ਭੇਟ ਕੀਤੇ ਏਸੀ ਤੇ ਪੱਖੇ
ਬੰਗੜ ਪਰਿਵਾਰ ਨੇ ਬੱਚਿਆਂ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਖਲਵਾੜਾ ਨੂੰ ਭੇਂਟ ਕੀਤੇ ਏ.ਸੀ. ਤੇ ਪੱਖੇ
Publish Date: Tue, 21 Apr 2026 07:49 PM (IST)
Updated Date: Tue, 21 Apr 2026 07:52 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਅਮਰਜੀਤ ਸਿੰਘ ਬੰਗੜ ਰੂਰਲ ਮੈਡੀਕਲ ਅਫਸਰ ਭੁੱਲਾਰਾਈ ਅਤੇ ਉਨ੍ਹਾਂ ਦੀ ਧਰਮ ਪਤਨੀ ਪਰਵੀਨ ਬੰਗੜ ਸਰਕਾਰੀ ਟੀਚਰ ਨੇ ਆਪਣੇ ਪੁੱਤਰਾਂ ਦਿਵਿਯਮ ਸਿੰਘ ਬੰਗੜ ਅਤੇ ਦਿਵਾਂਸ਼ ਸਿੰਘ ਬੰਗੜ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਖਲਵਾੜਾ ਤਹਿਸੀਲ ਫਗਵਾੜਾ ਨੂੰ ਇੱਕ ਏਸੀ ਅਤੇ 6 ਛੱਤ ਵਾਲੇ ਪੱਖੇ ਭੇਟ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨਾਲ ਆਪਣੇ ਦੋਵੇਂ ਬੱਚਿਆਂ ਦੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਪਰਿਵਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਸਟਾਫ ਦੀ ਸਹੂਲਤ ਲਈ ਪਹਿਲਾਂ ਵੀ ਕਾਫੀ ਉਪਰਾਲੇ ਕੀਤੇ ਗਏ ਹਨ। ਇਸ ਸਕੂਲ ਨੂੰ ਵੀ ਪਹਿਲਾਂ ਏਸੀ ਭੇਟ ਕੀਤਾ ਗਿਆ ਸੀ ਪਰ ਸਕੂਲ ਦੀ ਜ਼ਰੂਰਤ ਨੂੰ ਦੇਖਦੇ ਹੋਏ ਅੱਜ 6 ਪੱਖਿਆਂ ਦੇ ਨਾਲ ਇੱਕ ਹੋਰ ਏਸੀ ਦਿੱਤਾ ਗਿਆ ਹੈ। ਇਸ ਦੌਰਾਨ ਸਕੂਲ ਇੰਚਾਰਜ ਜਸਬੀਰ ਲਾਲ ਨੇ ਬੰਗੜ ਪਰਿਵਾਰ ਨੂੰ ਸਨਮਾਨਤ ਕਰਦੇ ਹੋਏ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤ ਕੌਰ, ਸੁਖਵੀਰ ਕੌਰ, ਹਰਪ੍ਰੀਤ ਕੌਰ, ਪ੍ਰਭਜੋਤ ਕੌਰ, ਹਰਪ੍ਰੀਤ ਕੌਰ ਖਲਵਾੜਾ, ਸੁਨੀਤਾ ਰਾਣੀ, ਪਰਮਜੀਤ ਕੌਰ, ਸੰਤੋਸ਼ ਰਾਣੀ, ਗੁਰਦੇਵ ਕੌਰ, ਐੱਸ.ਐੱਮ.ਸੀ. ਚੇਅਰਮੈਨ ਸੁਖਬੀਰ ਕੌਰ, ਰਾਜਵੀਰ ਕੌਰ ਆਦਿ ਹਾਜ਼ਰ ਸਨ।