ਬੰਗਾ ਰੋਡ ਮਾਰਕੀਟ ਐਸੋਸੀਏਸ਼ਨ ਨੇ ਮਨਾਇਆ ‘ਲੋਹੜੀ’ਦਾ ਤਿਉਹਾਰ
ਬੰਗਾ ਰੋਡ ਮਾਰਕੀਟ ਐਸੋਸੀਏਸ਼ਨ ਵੱਲੋਂ ‘ਲੋਹੜੀ’ਦਾ ਤਿਉਹਾਰ ਮਨਾਇਆ
Publish Date: Tue, 13 Jan 2026 08:36 PM (IST)
Updated Date: Tue, 13 Jan 2026 08:39 PM (IST)

ਫਗਵਾੜਾ : ਬੰਗਾ ਰੋਡ ਮਾਰਕੀਟ ਐਸੋਸੀਏਸ਼ਨ ਵਲੋ ਪ੍ਰਧਾਨ ਤਰਨਜੀਤ ਸਿੰਘ (ਰਿੰਪੀ) ਕਿੰਨੜਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਯੂਕੇ ਦੇ ਸਮਾਜ ਸੇਵੀ ਪਿੰਦੂ ਜੌਹਲ, ਬੀਜੇਪੀ ਦੇ ਸੀਨੀਅਰ ਆਗੂ ਆਸ਼ੂ ਸਾਂਪਲਾ, ਸਮਾਜ ਸੇਵੀ ਮਹਿੰਦਰ ਪਾਲ ਸ਼ੁਕਲਾ, ਜਨਰਲ ਸਮਾਜ ਦੇ ਪ੍ਰਧਾਨ ਮੋਹਨ ਸਿੰਘ ਸਾਈਂ ਤੇ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਚੇਤਨ ਬਜਾਜ, ਵਾਈਸ ਪ੍ਰਧਾਨ ਇਸ਼ਾਨ ਪਸਰੀਚਾ, ਸੈਕਟਰੀ ਸਰਵਜੀਤ ਕੰਡਾ, ਜੋਆਇਟ ਸੈਕਟਰੀ ਅਮਿਤ ਤਨੇਜਾ , ਖਜ਼ਾਨਚੀ ਡਾ. ਮਨਦੀਪ ਸਿੰਘ ਨੇ ਰਿਸ਼ਤਿਆਂ ਦੇ ਨਿੱਘ ਅਤੇ ਮਿਠਾਸ ਨਾਲ ਭਰੇ ਤਿਉਹਾਰ 'ਲੋਹੜੀ' ਦੀਆਂ ਅੱਗ ਬਾਲ ਕੇ ਵਧਾਈ ਦੇ ਕੇ ਮਨਾਈ। ਤਿਉਹਾਰ ਵਿਚ ਰਾਹਗੀਰਾਂ ਵਜੋਂ ਸ਼ਾਮਲ ਹੋਈਆਂ ਬੀਬੀਆਂ ਨੇ ਗੀਤ ਲੋਹੜੀ ਦੇ ਗਾ ਕੇ ਲੋਹੜੀ ਨੂੰ ਹੋਰ ਵਧੀਆ ਤਿਉਹਾਰ ਕਰ ਦਿੱਤਾ। ਇਸ ਮੌਕੇ ਪ੍ਰਧਾਨ ਕਿੰਨੜਾ ਤੇ ਪਿੰਦੂ ਜੌਹਲ ਨੇ ਕਿਹਾ ਖੁਸ਼ੀਆਂ ਦੇ ਇਸ ਤਿਉਹਾਰ ਨੂੰ ਧੀ-ਪੁੱਤ ਦਾ ਵਿਤਕਰਾ ਕੀਤੇ ਬਿਨਾਂ ਮਨਾਈਏ ਤਾਂ ਹੀ ਸਾਡੇ ਇਹ ਤਿਉਹਾਰ ਅਸਲ ਮਾਇਨਿਆਂ ਵਿਚ ਸਾਰਥਕ ਹੋਣਗੇ। ਅਕਾਲ ਪੁਰਖ ਮਿਹਰ ਕਰਨ ਆਪ ਸਭ ਨੂੰ ਖੁਸ਼ੀਆਂ ਖੇੜਿਆਂ ਨਾਲ ਨਿਵਾਜਣ ਅਤੇ ਇਹ ਨਿੱਘ ਬਿਖੇਰਦਾ ਤਿਉਹਾਰ ਪੰਜਾਬ ਲਈ ਨਵੀਂ ਉਮੰਗ, ਉਤਸ਼ਾਹ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ। ਸ਼ਾਮਲ ਹੋਏ ਪਤਵੰਤਿਆਂ ਪਿੰਦੂ ਜੌਹਲ, ਆਸ਼ੂ ਸਾਂਪਲਾ, ਰਾਕੇਸ਼ ਬਾਂਗਾ ਪ੍ਰਧਾਨ ਕਲੋਥ ਮਰਚੈਂਟ ਐਸੋਸੀਏਸ਼ਨ ਮੰਡੀ ਰੋੜ ਫਗਵਾੜਾ, ਮੋਹਨ ਸਿੰਘ ਸਾਈ, ਮਹਿੰਦਰ ਪਾਲ ਸ਼ੁਕਲਾ ਨੇ ਕਿਹਾ ਅਸੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਮਾਰਕੀਟ ਦੇ ਮੈਂਬਰਾਂ ਨੂੰ ਸਦਾ ਤੰਦਰੁਸਤ, ਖੁਸ਼ਹਾਲ ਤੇ ਆਬਾਦ ਰੱਖਣ ਤੇ ਆਪ ਸਭ ਦੇ ਵਿਹੜੇ ਹਮੇਸ਼ਾ ਖੁਸ਼ੀਆਂ ਦਾ ਵਾਸਾ ਹੋਵੇ। ਅੰਤ ਵਿਚ ਮੈਬਰਾਂ ਨੇ ਆਏ ਹੋਏ ਮਹਿਮਾਨਾਂ ਦਾ ਤੇ ਰਾਹਗੀਰਾਂ ਨੂੰ ਮੁੰਗਫਲੀ, ਰਿਉੜੀਆਂ ਵੰਡ ਕੇ ਵਧਾਈਆਂ ਦਿੱਤੀਆਂ ਬੰਗਾ ਰੋਡ ਐਸੋਸੀਏਸ਼ਨ ਵੱਲੋਂ ਰਾਹਗੀਰਾਂ ਨੂੰ ਕੰਬਲ ਵੰਡੇ ਗਏ।
ਇਸ ਮੌਕੇ ਯੂਕੇ ਦੀਪ ਚੱਕ ਮੰਡੇਰ, ਡਾ. ਬੀਐੱਮ ਅਹੂਜਾ, ਡਾ. ਭਰਤ ਅਹੂਜਾ, ਸ਼ਾਮ ਸਰਜੀਕਲ, ਪਰਮਜੀਤ ਬੱਧਣ, ਮਨਜੀਤ ਮਾਹੀ, ਰਮੇਸ਼, ਅੰਮ੍ਰਿਤ ਡਾਇਮੰਡ, ਧਰਮਜੀਤ ਕੰਡਾ, ਚੇਤਨ ਸ਼ਰਮਾ, ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।